ਰਾਸ਼ਨ ਲੈ ਕੇ ਦਿੱਲੀ ਮੋਰਚੇ ਲਈ ਰਵਾਨਾ ਹੋਇਆ ਮਸਤੂਆਣਾ ਸੰਪਰਦਾਇ ਦਾ ਜਥਾ - ਗੁਰਦਵਾਰਾ ਬੁੰਗਾ ਮਸਤੂਆਣਾ ਸਾਹਿਬ
🎬 Watch Now: Feature Video
ਬਠਿੰਡਾ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਦੀ ਹਿਮਾਇਤ ਵਿੱਚ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਸੰਘਰਸ਼ ਵਿੱਚ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਮਸਤੂਆਣਾ ਸੰਪਰਦਾਇ ਦੇ ਮੁਖੀ ਬਾਬਾ ਛੋਟਾ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਨੂੰ ਇੱਕ ਜਥਾ ਗੁਰਦਵਾਰਾ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਤੋਂ ਲੰਗਰ ਅਤੇ ਰਾਸ਼ਨ ਲੈ ਕੇ ਦਿੱਲੀ ਵਾਸਤੇ ਰਵਾਨਾ ਹੋਇਆ। ਬਾਬਾ ਛੋਟਾ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਹੈ, ਪੰਜਾਬ ਵਿੱਚ ਵੀ ਅਤੇ ਦਿੱਲੀ ਵਿੱਚ ਵੀ ਸੰਤ ਸੇਵਕ ਜਥਾ ਮਸਤੂਆਣਾ ਵੱਲੋਂ ਲੰਗਰ ਦੀ ਨਿਰੰਤਰ ਸੇਵਾ ਚਲਾਈ ਜਾ ਰਹੀ ਹੈ ਅਤੇ ਸੰਸਥਾ ਵੱਲੋਂ ਬਾਬਾ ਕਾਕਾ ਸਿੰਘ ਬੀਤੇ ਦਿਨ ਮੋਰਚੇ ਨੂੰ ਸੰਬੋਧਨ ਕਰਕੇ ਆਏ ਹਨ।