ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਫੜੇ 80 ਸਾਲ ਦੇ ਗੁਰਮੁਖ ਪਹੁੰਚੇ ਆਪਣੇ ਘਰ - ਹਿੰਸਾ 'ਚ ਫੜੇ 80 ਸਾਲ ਦੇ ਗੁਰਮੁਖ ਪਹੁੰਚੇ ਆਪਣੇ ਘਰ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਵਿੱਚ ਦਿੱਲੀ ਪੁਲਿਸ ਨੇ ਵੱਡੀ ਗਿਣਤੀ ਨੌਜਵਾਨ ਅਤੇ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸ਼ਮਸਪੁਰ ਦੇ 80 ਸਾਲ ਦੇ ਬਜ਼ੁਰਗ ਕਿਸਾਨ ਗੁਰਮੁਖ ਸਿੰਘ ਵੀ ਸਨ। ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਪਾ ਦਿੱਤਾ ਸੀ, ਅੱਜ ਉਹ ਦਿੱਲੀ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਘਰ ਪਹੁੰਚੇ ਹਨ। ਗੁਰਮੁਖ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ਨੂੰ ਰੋਕਣ ਲਈ ਸਰਕਾਰ ਨੇ ਬਹੁਤ ਸਾਰੀ ਰੁਕਾਵਟਾਂ ਪੈਦਾ ਕੀਤੀਆਂ ਪਰ ਜਦੋਂ ਇਸ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਅਸੀਂ ਅੱਗੇ ਵਧੇ ਤਾਂ ਪੁਲਿਸ ਨੇ ਸਾਨੂੰ ਫੜ ਬੱਸਾਂ ਵਿੱਚ ਪਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਥੇ ਹੀ ਉਨ੍ਹਾਂ ਨੇ ਜੇਲ੍ਹਾਂ ਦੀ ਹਾਲਤ ਉੱਤੇ ਕਿਹਾ ਕਿ ਉੱਥੇ ਜੇਲਾਂ ਵਿੱਚ ਹਾਲਾਤ ਕਾਫ਼ੀ ਤਰਸਯੋਗ ਹੈ ਇੱਕ ਇੱਕ ਬੈਰਿਕ ਵਿੱਚ 50 - 50 ਲੋਕਾਂ ਨੂੰ ਬੰਦ ਕੀਤਾ ਹੋਇਆ ਹੈ। ਜਿਨ੍ਹਾਂ ਲਈ ਇੱਕ ਹੀ ਬਾਥਰੂਮ ਹੈ। ਜਿਸ ਦੇ ਨਾਲ ਗੰਦਗੀ ਸਾਡੇ ਸੋਣ ਵਾਲੇ ਬਿਸਤਰਾ ਤੱਕ ਪਹੁੰਚ ਜਾਂਦੀ ਸੀ।