ਪੰਜਾਬ ਸਰਕਾਰ ਵੱਲੋਂ ਫਗਵਾੜਾ 'ਚ ਸੱਤਵੇਂ ਮੈਗਾ ਰੁਜ਼ਗਾਰ ਮੇਲੇ ਦਾ ਆਯੋਜਨ - ਪੰਜਾਬ ਸਰਕਾਰ
🎬 Watch Now: Feature Video
ਕਪੂਰਥਲਾ: ਫਗਵਾੜਾ ਦੇ ਰਾਮਗੜ੍ਹੀਆ ਕਾਲਜ ਦੇ ਵਿਚ ਪੰਜਾਬ ਸਰਕਾਰ ਵੱਲੋਂ ਸੱਤਵੇਂ ਮੈਗਾ ਜੌਬ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਮੇਲੇ ਦੇ ਵਿੱਚ ਕਈ ਲਿਮਟਿਡ ਅਤੇ ਅਨਲਿਮਟਿਡ ਕੰਪਨੀਆਂ ਨੇ ਯੁਵਕ ਯੁਵਤੀਆਂ ਨੂੰ ਰੋਜ਼ਗਾਰ ਪਾਉਣ ਦੇ ਲਈ ਇੰਟਰਵਿਊ ਲਏ। ਇਸ ਬੇਰੁਜ਼ਗਾਰੀ ਦੇ ਸਮੇਂ ਤੇ ਇਸ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਕੁੜੀਆਂ ਅਤੇ ਮੁੰਡਿਆਂ ਨੇ ਨੌਕਰੀ ਦੀ ਚਾਹਤ ਰੱਖਦੇ ਹੋਏ ਆਪਣੇ ਭਵਿੱਖ ਨੂੰ ਬਣਾਉਣ ਦੇ ਲਈ ਆਵੇਦਨ ਕੀਤਾ। ਕੰਪਨੀਆਂ ਕੋਲੋਂ ਨੌਕਰੀ ਦੇਣ ਦੀ ਉਮੀਦ ਕੀਤੀ । ਇਸ ਮੌਕੇ ਤੇ ਰੋਜ਼ਗਾਰ ਡੀ ਪੀ ਓ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਨੌਕਰੀਆਂ ਪ੍ਰਾਈਵੇਟ ਕੰਪਨੀਆਂ ਦੀ ਹਨ ਅਤੇ ਬਹੁਤ ਸਾਰੇ ਕੁੜੀਆਂ ਮੁੰਡਿਆਂ ਨੂੰ ਰੁਜ਼ਗਾਰ ਮਿਲਣ ਦੀ ਪੂਰੀ ਆਸ ਹੈ । ਇਸ ਮੌਕੇ ਤੇ ਕਈ ਕੁੜੀਆਂ ਮੁੰਡਿਆਂ ਨਾਲ ਗੱਲਬਾਤ ਵੀ ਕੀਤੀ ਗਈ ।