ਐੱਸਜੀਪੀਸੀ ਦਾ ਵੱਡਾ ਫ਼ੈਸਲਾ, ਹੁਣ 4 ਨਹੀਂ 7 ਸਿੱਖ ਜੱਥੇ ਜਾਣਗੇ ਪਾਕਿਸਤਾਨ - ਐੱਸਜੀਪੀਸੀ
🎬 Watch Now: Feature Video
ਅੰਮ੍ਰਿਤਸਰ: ਐੱਸਜੀਪੀਸੀ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ, ਹੁਣ 4 ਦੀ ਬਜਾਏ 7 ਸਿੱਖ ਜੱਥੇ ਪਾਕਿਸਤਾਨ ਭੇਜੇ ਜਾਣਗੇ। ਦੱਸਣਯੋਗ ਹੈ ਕਿ ਪ੍ਰੋਟੋਕਾਲ ਮੁਤਾਬਕ ਪਹਿਲਾ ਇੱਕ ਸਾਲ ਵਿੱਚ 4 ਵਿਸ਼ੇਸ ਮੌਕਿਆਂ 'ਤੇ ਹੀ ਸਿੱਖ ਜੱਥੇ ਪਾਕਿਸਤਾਨ ਭੇਜੇ ਜਾਂਦੇ ਸਨ, ਪਰ ਹੁਣ 7 ਸਿੱਖ ਜੱਥੇ ਪਾਕਿਸਤਾਨ ਭੇਜੇ ਜਾਣਗੇ। ਐੱਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਣ ਮਗਰੋਂ ਦੋਵੇ ਦੇਸ਼ਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੋਰ ਗੂੜੀ ਹੋਵੇਗੀ। ਇਸ ਦੇ ਚਲਦੇ ਕਮੇਟੀ ਵੱਲੋਂ ਇਹ ਫ਼ੈਸਲਾ ਲਿਆ ਹੈ ਕਿ ਹਰ ਸਾਲ 7 ਸਿੱਖ ਜੱਥੇ ਪਾਕਿਸਤਾਨ ਜਾਣਗੇ। ਡਾ. ਰੂਪ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਸ਼ਰਧਾਲੂ ਦਾ ਵਿਜ਼ਾ ਇੱਕ ਜੱਥੇ ਵਿੱਚ ਨਹੀਂ ਲਗਦਾ ਤਾਂ ਉਹ ਅਗਲੇ ਜੱਥੇ ਵਿੱਚ ਵੀਜ਼ਾ ਲਗਵਾ ਕੇ ਜਾ ਸਕਦਾ ਹੈ। ਇਸ ਤੋਂ ਇਲਾਵਾ ਐੱਸਜੀਪੀਸੀ ਨੇ ਭਾਈ ਮਰਦਾਨਾ ਦੇ ਪਰਿਵਾਰ ਨੂੰ ਹਰ ਮਹੀਨੇ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਹੈ। ਰੂਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ 47 ਸਾਲ ਬਿਤਾਉਣ ਵਾਲੇ ਭਾਈ ਮਰਦਾਨਾ ਦੇ ਪਰਿਵਾਰ ਨੂੰ ਹਰ ਮਹੀਨੇ ਮਾਲੀ ਮਦਦ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਹੱਥ ਭੇਜੀ ਜਾਵੇਗੀ।