ਲੁਧਿਆਣਾ ਸੜਕ ਹਾਦਸੇ 'ਚ 4 ਸਾਲਾ ਮਾਸੂਮ ਦੀ ਦਰਦਨਾਕ ਮੌਤ, ਵੇਖੋਂ ਵੀਡਿਓ - Ludhiana road acciden
🎬 Watch Now: Feature Video
ਲੁਧਿਆਣਾ ਦੇ ਹੰਬੜਾ ਰੋਡ 'ਤੇ ਬੀਤੇ ਦਿਨ ਇੱਕ ਸੜਕ ਹਾਦਸੇ 'ਚ ਸਾਈਕਲ ਸਵਾਰ ਮਹਿਲਾ ਅਤੇ ਉਸ ਦੀ 4 ਸਾਲ ਦੀ ਬੱਚੀ ਨੂੰ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਬੇਕਾਬੂ ਟਿੱਪਰ ਨੇ ਕੁਚਲ ਦਿੱਤਾ। ਇਸ ਸੜਕ ਹਾਦਸੇ ਵਿੱਚ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਮਾਂ ਗੰਭੀਰ ਜ਼ਖ਼ਮੀ ਹੈ। ਇਸ ਪੂਰੇ ਦਰਦਨਾਕ ਹਾਦਸੇ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਟਿੱਪਰ ਸਵਾਰ ਪਿੱਛੋਂ ਤੇਜ਼ ਰਫ਼ਤਾਰ 'ਚ ਆਉਂਦਾ ਹੈ ਅਤੇ ਸਾਈਕਲ ਸਵਾਰ ਮਾਂ-ਧੀ ਨੂੰ ਦਰੜ ਦਿੰਦਾ ਹੈ। ਹਾਦਸੇ 'ਚ ਬੱਚੀ ਦੀ ਮੌਕੇ 'ਤੇ ਹੀ ਮੌਤ ਗਈ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਲੋਕਾਂ ਦੀ ਮਦਦ ਨਾਲ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ 'ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।