ਫ਼ਤਿਹਗੜ੍ਹ 'ਚ ਇੱਕੋ ਦਿਨ ਸਾਹਮਣੇ ਆਏ ਕੋਰੋਨਾ ਦੇ 20 ਨਵੇਂ ਮਾਮਲੇ - ਫ਼ਤਿਹਗੜ੍ਹ 'ਚ ਕੋਰੋਨਾ ਦੇ 20 ਨਵੇਂ ਮਾਮਲੇ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਵਿੱਚ ਇੱਕੋ ਦਿਨ ਵਿੱਚ ਕੋਰੋਨਾ ਵਾਇਰਸ ਦੇ 20 ਮਾਮਲੇ ਸਾਹਮਣੇ ਹਨ। ਸਿਵਲ ਸਰਜਨ ਡਾਕਟਰ ਐਨ ਕੇ ਅਗਰਵਾਲ ਮੁਤਾਬਕ ਤਿੰਨ ਕੇਸ ਪਿੰਡ ਬੀਬੀਪੁਰ ਦੇ ਕੰਬਾਈਨ ਅਪਰੇਟਰ, ਇੱਕ ਰੰਧਾਵਾ, ਇੱਕ ਪਿੰਡ ਖਾਨਪੁਰ ਬੀੜ ਦੇ ਕੰਬਾਈਨ ਅਪਰੇਟਰ ਦਾ ਹੈ ਜੋ ਕਿ ਬਾਹਰ ਦੇ ਸੂਬਿਆਂ ਤੋਂ ਆਏ ਹਨ। ਦੋ ਸਰਹੰਦ ਆਦਰਸ਼ ਨਗਰ ਕੰਟਰੈਕਟ ਵਿੱਚ ਹਨ ਜਦ ਕਿ 13 ਸਾਲ ਦਾ ਬੱਚਾ ਵੀ ਪੌਜ਼ੀਟਿਵ ਆਇਆ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਆਇਆ ਹੈ। ਇਸੇ ਤਰ੍ਹਾਂ ਹੀ ਚਾਰ ਕੇਸ ਖੰਟ ਮਾਨਪੁਰ, ਦੋ ਸੰਘੋਲ, ਇੱਕ ਦੌਲਤਪੁਰ, ਇੱਕ ਚੁੰਨੀ ਮਾਜਰਾ, ਇੱਕ ਖੇੜੀ ਭਾਈ ਕੀ, ਇੱਕ ਪਨੈਚਾਂ ਤੇ ਇੱਕ ਮਹਿਲਾ ਡਾਕਟਰ ਜੋ ਮੋਰਿੰਡਾ ਦੀ ਰਹਿਣ ਵਾਲੀ ਹੈ ਖਮਾਣੋਂ ਸੇਵਾ ਨਿਭਾ ਰਹੀ ਸੀ।