ਮਾਨਸਾ 'ਚ 10 ਕੋਰੋਨਾ ਪੀੜਤ ਹੋਏ ਸਿਹਤਯਾਬ, ਪਰਤੇ ਘਰ - corona patients in mansa
🎬 Watch Now: Feature Video
ਮਾਨਸਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚੋਂ ਅੱਜ 10 ਹੋਰ ਕੋਰੋਨਾ ਪੌਜ਼ੀਟਿਵ ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਗਏ ਹਨ। ਇਨ੍ਹਾਂ 10 ਮਰੀਜ਼ਾਂ ਵਿੱਚ 4 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚੋਂ 33 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸੀ ਜਿਨ੍ਹਾਂ ਵਿੱਚੋਂ 31 ਸਿਹਤਯਾਬ ਹੋ ਗਏ ਹਨ ਅਤੇ 2 ਅਜੇ ਇਲਾਜ ਅਧੀਨ ਹਨ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਮਾਨਸਾ ਦੇ ਸਿਵਲ ਹਸਪਤਾਲ ਵਿੱਚੋਂ 10 ਮਰੀਜ਼ਾਂ ਨੂੰ ਸਰਕਾਰ ਦੀਆਂ ਨਵੀਆਂ ਗਾਈਡ ਲਾਈਨਾਂ ਅਨੁਸਾਰ ਛੁੱਟੀ ਦੇ ਦਿੱਤੀ ਗਈ ਹੈ।