ਭਾਰਤ ਬੰਦ ਹੋਣ ਕਰਕੇ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਪ੍ਰੇਸ਼ਾਨ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਕੇਂਦਰ ਸਰਕਾਰ (Central Government) ਵੱਲੋਂ ਪਾਸ ਕੀਤੇ ਤਿੰਨੇ ਨਵੇਂ ਖੇਤੀ ਕਾਨੂੰਨਾਂ (Agricultural laws) ਦੇ ਵਿਰੋਧ ਵਿੱਚ ਕਿਸਾਨਾਂ (farmers) ਨੇ ਪੂਰੇ ਭਾਰਤ ਵਿੱਚ ਸੜਕੀ ਤੇ ਰੇਲ ਯਾਤਰਾ ਬਿਲਕੁਲ ਬੰਦ ਕੀਤੀ ਹੋਈ ਹੈ। ਜਿਸ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਯਾਤਰੀਆਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਅੰਮ੍ਰਿਤਸਰ (Amritsar) ਦੇ ਰੇਲਵੇ ਸਟੇਸ਼ਨ (Railway station) ‘ਤੇ ਵੱਡੀ ਗਿਣਤੀ ਵਿੱਚ ਯਾਤਰੀ ਫਸੇ ਹੋਏ ਹਨ। ਇਨ੍ਹਾਂ ਯਾਤਰੀਆਂ ਦਾ ਕਹਿਣਾ ਹੈ, ਕਿ ਉਹ ਕਿਸਾਨਾਂ (farmers) ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਥੋੜ੍ਹੀ ਪ੍ਰੇਸ਼ਾਨੀ ਨਾਲ ਕਿਸਾਨਾਂ (farmers) ਦਾ ਮਸਲਾ ਹੱਲ ਹੁੰਦਾ ਹੈ, ਤਾਂ ਅਸੀਂ ਇਸ ਪ੍ਰੇਸ਼ਾਨ ਲਈ ਤਿਆਰ ਹਾਂ। ਇਸ ਮੌਕੇ ਇਨ੍ਹਾਂ ਯਾਤਰੀਆਂ ਨੇ ਵੀ ਕੇਂਦਰ ਸਰਕਾਰ (Central Government) ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ।