ਸਰਕਾਰ ਦੇ ਐਲਾਨ ਤੋਂ ਬਾਅਦ ਵੀ ਨਹੀਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦ
🎬 Watch Now: Feature Video
ਫ਼ਿਰੋਜ਼ਪੁਰ: ਪੰਜਾਬ ਵਿੱਚ ਝੋਨੇ (Paddy) ਦੀ ਸਰਕਾਰ ਖਰੀਦ ਸ਼ੁਰੂ ਨਾ ਹੋਣ ਕਰਕੇ ਕਿਸਾਨਾਂ ਤੰਗ ਪ੍ਰੇਸ਼ਾਨ ਹੋ ਰਹੇ ਹਨ। ਹਾਲਾਂਕਿ ਪੰਜਾਬ ਸਰਕਾਰ (Government of Punjab) ਨੇ 3 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ (Government procurement of paddy) ਦਾ ਦੂਜਾ ਵੀ ਐਲਾਨ ਕੀਤਾ ਸੀ, ਪਰ ਅਫਸੋਸ ਪੰਜਾਬ ਸਰਕਾਰ (Government of Punjab) ਪਹਿਲਾਂ ਵਾਂਗ ਆਪਣੇ ਦੂਜੇ ਵਾਅਦੇ ਤੋਂ ਵੀ ਸਾਫ਼ ਮੁਕਰ ਗਈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ (Government of Punjab) ਵੱਡੇ ਘਰਾਣਿਆ ਨੂੰ ਲਾਭ ਦੇਣ ਲਈ ਝੋਨੇ ਦੀ ਸਰਕਾਰੀ ਖਰੀਦ ਨਹੀਂ ਕਰ ਰਹੇ ਹਨ। ਤਾਂ ਜੋ ਮਜ਼ਬੂਰ ਹੋਏ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ ਐੱਮ.ਐੱਸ.ਪੀ. ਤੋਂ ਘੱਟ ਰੇਟ ‘ਤੇ ਵੇਚਣ ਲਈ ਮਜ਼ਬੂਰ ਹੋ ਜਾਣ।