ਬਚਪਨ 'ਚ ਚੋਰੀ-ਚੋਰੀ ਫ਼ਿਲਮਾਂ ਵੇਖਦੇ ਸੀ ਸੰਗੀਤਕਾਰ ਖ਼ਿਆਮ - Mohammed Zahur Khayyam
🎬 Watch Now: Feature Video
ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ 92 ਸਾਲਾ ਮੁਹੰਮਦ ਜ਼ਹੂਰ ਖ਼ਿਆਮ ਦਾ ਦੇਹਾਂਤ ਹੋ ਗਿਆ ਹੈ। ਖ਼ਿਆਮ ਲੰਬੇਂ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੁੰਬਈ ਦੇ ਇੱਕ ਹੱਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬੀਤੇ ਦਿਨ੍ਹੀਂ ਹੋਈ ਉਨ੍ਹਾਂ ਦੀ ਮੌਤ ਕਾਰਨ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਖ਼ਿਆਮ ਦਾ ਪੂਰਾ ਨਾਂਅ ਮੁਹੰਮਦ ਜ਼ਹੂਰ ਖ਼ਿਆਮ ਹਾਸ਼ਮੀ ਸੀ। ਇੱਕ ਇੰਟਰਵਿਊ 'ਚ ਖ਼ਿਆਮ ਦੱਸਦੇ ਸਨ ਕਿ ਉਹ ਬਚਪਨ 'ਚ ਚੋਰੀ-ਚੋਰੀ ਫ਼ਿਲਮਾਂ ਵੇਖਦੇ ਸੀ। ਇਸ ਕਾਰਨ ਕਰਕੇ ਉਨ੍ਹਾਂ ਨੂੰ ਘਰ ਤੋਂ ਕੱਢ ਦਿੱਤਾ ਗਿਆ ਸੀ।