ਮੁੜ ਤੋਂ ਦਰਜ ਹੋਈ ਐਲੀ 'ਤੇ ਐਫਆਈਆਰ - ਐਲੀ ਮਾਂਗਟ ਨਿਊਜ਼
🎬 Watch Now: Feature Video
ਦੋਸਤ ਦੀ ਜਨਮਦਿਨ ਪਾਰਟੀ 'ਚ ਐਲੀ ਨੇ ਫਾਇਰ ਕੀਤੇ। ਇਸ ਪਾਰਟੀ ਦੀ ਵੀਡੀਓ ਵਾਇਰਲ ਹੋਈ ਜਿਸ ਕਾਰਨ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਪਾਰਟੀ 'ਤੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਤੋਂ ਕਥਿਤ ਤੌਰ ਤੇ ਦੋ ਫਾਇਰ ਕੀਤੇ ਨੇ ਜਿਸ ਦੀ ਸਾਹਨੇਵਾਲ ਪੁਲਿਸ ਸਟੇਸ਼ਨ 'ਚ ਐਫਆਈਆਰ ਨੰਬਰ 275 ਦਰਜ ਹੋਈ ਹੈ। ਮਾਮਲੇ 'ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਬਾਕੀਆਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।