ਨਸ਼ਾ ਤਸਰਕਾਂ ਖਿਲਾਫ਼ ਪੁਲਿਸ ਤੇ ਪਿੰਡ ਵਾਸੀ ਹੋਏ ਇਕੱਠੇ, ਦਿੱਤੀ ਇਹ ਚਿਤਾਵਨੀ... - drugs at Khemkaran
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14894604-550-14894604-1648746730040.jpg)
ਤਰਨ ਤਾਰਨ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦਾ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ ਇਸਦੇ ਚੱਲਦੇ ਉੱਚ ਅਫਸਰਾਂ ਤੇ ਪੁਲਿਸ ਨੂੰ ਨਸ਼ੇ ਖਿਲਾਫ਼ ਵੱਡੀ ਮੁਹਿੰਮ ਵਿੱਢਣ ਦੇ ਹੁਕਮ ਜਾਰੀ ਕੀਤੇ ਗਏ ਹਨ। ਤਰਨ ਤਾਰਨ ਦੇ ਖੇਮਕਰਨ ਵਿੱਚ ਆਏ ਨਵੇਂ ਐਸਐਚਓ ਕਵਲਜੀਤ ਰਾਏ ਵੱਲੋਂ ਆਮ ਲੋਕਾਂ ਨਾਲ ਨਸ਼ੇ ਦੇ ਸਬੰਧ ਵਿੱਚ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਨਸ਼ੇ ਨੂੰ ਲੈਕੇ ਐਸਐਚਓ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਿਲਕੇ ਇਲਾਕੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਗਈ ਹੈ।
Last Updated : Feb 3, 2023, 8:21 PM IST
TAGGED:
drugs at Khemkaran