CM ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਮਾਤਾ ਚਿੰਤਪੁਰਨੀ ਵਿਖੇ ਹੋਏ ਨਤਮਸਤਕ - CM ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ
🎬 Watch Now: Feature Video
ਊਨਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (punjab cm bhagwant mann) ਦੀ ਮਾਤਾ ਹਰਪਾਲ ਕੌਰ ਬੁੱਧਵਾਰ ਸਵੇਰੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਨਤਮਸਤਕ ਹੋਏ। ਭਗਵੰਤ ਮਾਨ (punjab cm bhagwant mann ) ਦੀ ਮਾਤਾ ਹਰਪਾਲ ਕੌਰ ਨੇ ਮਾਤਾ ਚਿੰਤਪੁਰਨੀ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕੀਤੇ। ਪੁਜਾਰੀਆਂ ਨੇ ਵਿਧੀ ਪੂਰਵਕ ਢੰਗ ਨਾਲ ਪੂਜਾ ਅਰਚਨਾ ਕੀਤੀ। ਮਾਤਾ ਦੇ ਦਰ 'ਤੇ ਮੱਥਾ ਟੇਕਣ ਤੋਂ ਬਾਅਦ ਬਾਰੀਦਾਰ ਸਭਾ ਦੇ ਪ੍ਰਧਾਨ ਰਵਿੰਦਰ ਛਿੰਦਾ, ਰਾਜਨ ਕਾਲੀਆ ਨੇ ਹਰਪਾਲ ਕੌਰ (punjab cm mother harpal Kaur) ਨੂੰ ਮਾਤਾ ਚਿੰਤਪੁਰਨੀ ਦੀ ਫੋਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਦੇ ਮਾਤਾ ਚਿੰਤਪੁਰਨੀ ਦੇ ਦਰ ‘ਤੇ ਨਤਮਸਤਕ ਹੋਏ ਸਨ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਅਰਦਾਸ ਕੀਤੀ ਸੀ। ਹੁਣ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ, ਸੁੱਖਣਾ ਪੂਰੀ ਹੋਣ ਤੋਂ ਬਾਅਦ ਹਰਪਾਲ ਕੌਰ ਬੁੱਧਵਾਰ ਸਵੇਰੇ ਮਾਤਾ ਦੇ ਦਰਬਾਰ 'ਚ ਅਰਦਾਸ ਕਰਨ ਪਹੁੰਚੀ।
Last Updated : Feb 3, 2023, 8:22 PM IST