ਮਜੀਠਾ ‘ਚ ਕੂੜੇ ਦੇ ਡੰਪ ਤੋਂ ਲੋਕ ਦੁਖੀ, ਲਾਇਆ ਧਰਨਾ - People disturbed by garbage dump in Majitha
🎬 Watch Now: Feature Video
ਮਜੀਠਾ: ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਨਤੀਜਿਆਂ ਨੂੰ ਹਾਲੇ ਦੋ ਦਿਨ ਬੀਤੇ ਹਨ ਅਤੇ ਲੋਕ ਹੁਣ ਚੋਣਾਂ ਤੋਂ ਬਾਅਦ ਮੁੜ ਆਪਣੀਆਂ ਸਮੱਸਿਆਵਾਂ ਤੋਂ ਅੱਕ ਕੇ ਪ੍ਰਸ਼ਾਸ਼ਨ ਖ਼ਿਲਾਫ਼ ਭੜਾਸ ਕੱਢਦੇ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦਿਆਂ ਮਜੀਠਾ (Majitha) ਵਿੱਚ ਕੂੜੇ ਦੇ ਢੇਰਾਂ ਤੋਂ ਅੱਕੇ ਲੋਕਾਂ ਵੱਲੋਂ ਪ੍ਰਸ਼ਾਸ਼ਨ ਨੂੰ ਕੂੜੇ ਦੇ ਢੇਰ ਚੁਕਵਾਉਣ ਦੀ ਅਪੀਲ ਕੀਤੀ ਹੈ। ਇਲਾਕਾ ਨਿਵਾਸੀ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਤੌਰ ਤੇ ਮਜੀਠਾ ਦਾ ਕੂੜਾ ਇੱਥੇ ਰਸਤੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਫੈਲਣ ਵਾਲੀ ਗੰਦਗੀ ਅਤੇ ਬਦਬੂ ਕਾਰਣ ਆਉਣਾ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ।
Last Updated : Feb 3, 2023, 8:19 PM IST