ਨਸ਼ਾ ਤਸਕਰੀ ਦੇ ਮਾਮਲੇ ਵਿੱਚ ਔਰਤ ਗ੍ਰਿਫ਼ਤਾਰ - ਨਸ਼ਾ ਤਸਕਰੀ ਦੇ ਮਾਮਲੇ ਵਿੱਚ ਔਰਤ ਗ੍ਰਿਫ਼ਤਾਰ
🎬 Watch Now: Feature Video
ਫਿਲੌਰ : ਫਿਲੌਰ ਥਾਣੇ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਸ ਦੀ ਜਾਣਕਾਰੀਸਬਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਦਿੱਤੀ ਗਈ ਕਿ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਉਹਨਾਂ ਦੱਸਿਆ 14 ਮਈ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਏਐਸਆਈ ਉਮੇਸ਼ ਕੁਮਾਰ ਸਮੇਤ ਸਾਥੀਆ ਗੰਨਾ ਪਿੰਡ ਵਿਖੇ ਮੌਜੂਦ ਸੀ। ਉੱਥੇ ਇੱਕ ਔਰਤ ਜਿਸਦੇ ਹੱਥ ਵਿੱਚ ਕੋਈ ਵਸਤੂ ਫੜੀ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਲਿਫਾਫਾ ਨੂੰ ਸੁੱਟ ਕੇ ਭੱਜਣ ਲੱਗੀ ਤਾਂ ਉਸਨੂੰ ਮਹਿਲਾ ਪੁਲਿਸ ਅਧਿਕਾਰੀ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਰੱਜੀ ਪਤਨੀ ਸੋਨੂੰ ਵਾਸੀ ਗੰਨਾ ਪਿੰਡ ਦੱਸਿਆ ਅਤੇ ਉਸ ਵੱਲੋਂ ਸੁੱਟੇ ਲਿਫਾਫਾ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਔਰਤ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Last Updated : Feb 3, 2023, 8:23 PM IST