ਸ਼ਿਵ ਸੈਨਾ ਵੱਲੋਂ ਦਿੱਤੇ ਗਏ ਬਿਆਨ ਤੇ ਭੜਕਿਆ ਸਿੱਖ ਭਾਈਚਾਰਾ, SSP ਦਫਤਰ ਦੇ ਬਾਹਰ ਲਗਾਇਆ ਧਰਨਾ - Harvinder Soni leader of Shiv Sena Bala Sahib
🎬 Watch Now: Feature Video
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਨੇਤਾ ਹਰਵਿੰਦਰ ਸੋਨੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਦਿੱਤੇ ਗਲਤ ਬਿਆਨ ਦੇ ਵਿਰੋਧ ਵਿੱਚ SSP ਦਫਤਰ ਗੁਰਦਾਸਪੁਰ ਦੇ ਬਾਹਰ ਇਕੱਠੇ ਹੋਏ ਸਿੱਖ ਜਥੇਬੰਦੀਆਂ ਨੇ ਆਗੂ ਸ਼ਿਵ ਸੈਨਾ ਦੇ ਨੇਤਾ ਸੋਨੀ ਦੇ ਉਤੇ ਕਾਰਵਾਈ ਕਰਵਾਉਣ ਦੇ ਲਈ SSP ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਸੋਨੀ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ। ਜਿੰਨੀ ਦੇਰ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਹੈ ਉਦੋਂ ਤੱਕ ਮੋਰਚਾ ਲੱਗਿਆ ਰਹੇਗਾ। ਉਥੇ ਹੀ ਦੂਜੇ ਪਾਸੇ ਸ਼ਿਵ ਸੈਨਾ ਨੇਤਾ ਦਵਿੰਦਰ ਸੋਢੀ ਨੇ ਆਪਣੇ ਬਿਆਨ ਨੂੰ ਲੈ ਕੇ ਸਿੱਖ ਭਾਈਚਾਰੇ ਤੋ ਮਾਫ਼ੀ ਮੰਗੀ ਲਈ ਹੈ ਅਤੇ ਕਿਹਾ ਕਿ ਉਹ ਇਦਾਂ ਦਾ ਕੁੱਝ ਨਹੀਂ ਕਹਿਣਾ ਚਾਹੁੰਦੇ ਸੀ ਗਲਤੀ ਨਾਲ ਓਨਾ ਦੇ ਮੂੰਹੋਂ ਇਹ ਸ਼ਬਦ ਨਿਕਲੇ ਹਨ ਉਹ ਮਾਫ਼ੀ ਮੰਗਦੇ ਹਨ।
Last Updated : Feb 3, 2023, 8:32 PM IST