ਨਸ਼ੇ ਨੂੰ ਲੈ ਕੇ ਫਿਰੋਜ਼ਪੁਰ ਦੇ ਮਜ਼ਦੂਰ ਪਰਿਵਾਰ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਪਾਈਆਂ ਲਾਹਨਤਾਂ - Fauja Singh Sarari for drug addiction
🎬 Watch Now: Feature Video
ਫਿਰੋਜ਼ਪੁਰ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਮਮਦੋਟ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾ ਦੀਆ ਮੁਸ਼ਕਿਲਾ ਸੁਣੀਆਂ ਪਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਾਲ ਪਿੰਡ ਚੁਪਾਤੀ ਵਿਖੇ ਪਹੁੰਚਣ ਤੇ ਇਲਾਕੇ ਵਿੱਚ ਸ਼ਰ੍ਹੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਇੱਕ ਮਜ਼ਦੂਰ ਵੱਲੋਂ ਲਾਹਨਤਾਂ ਪਾਇਆ ਗਈਆਂ। ਜ਼ਿਕਰਯੋਗ ਹੈ ਕਿ ਫੌਜਾ ਸਿੰਘ ਸਰਾਰੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਹੁੰਦੇ ਹੋਏ ਨੇੜਲੇ ਪਿੰਡਾਂ ਚਪਾਤੀ ਵਿੱਖੇ ਪਹੁੰਚੇ ਤਾਂ ਉਸ ਉਕਤ ਪਿੰਡ ਚਪਾਤੀ ਦੇ ਵਸਨੀਕ ਰੂੜ ਸਿੰਘ ਨੇ ਫੌਜਾ ਸਿੰਘ ਸਰਾਰੀ ਨੂੰ ਹੱਥ ਜੋੜ ਕੇ ਕਿਹਾ ਕਿ ਮੇਰਾ ਇੱਕ ਪੁੱਤਰ ਤਾ ਚਿੱਟੇ ਨਾਲ ਮਰ ਗਿਆ ਅਤੇ ਦੂਜੇ ਦੀ ਤਿਆਰੀ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੁੱਝ ਨਹੀ ਕਰ ਰਹੀ। ਉਸ ਵਿਅਕਤੀ ਨੇ ਫੌਜਾ ਸਿੰਘ ਸਰਾਰੀ ਨੂੰ ਕਿਹਾ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸ਼ਰ੍ਹੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਦਿੱਤੇ ਤਾਂ ਮੌਕੇ ਤੇ ਕੈਬਿਨੇਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਮੋਕੇ ਤੇ ਮੌਜੂਦਾ ਥਾਣੇ ਲੱਖੋ ਕੇ ਬਹਿਰਾਮ ਦੇ SHO ਬਚਨ ਸਿੰਘ ਨੂੰ ਬੁਲਾਇਆ ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ।
Last Updated : Feb 3, 2023, 8:30 PM IST