ਕੱਪੜਾ ਵਪਾਰੀ ਦਾ ਕਤਲ ਕਰਨ ਵਾਲੇ ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫ਼ਤਾਰ - ਮੁਲਜ਼ਮਾਂ ਕੋਲੋਂ 2 ਪਿਸਤੌਲ ਬਰਾਮਦ
🎬 Watch Now: Feature Video
ਤਰਨਤਾਰਨ ਵਿੱਚ ਬੀਤੇ ਦਿਨੀ ਗੋਲੀਆਂ ਮਾਰ ਕੇ ਕੱਪੜਾ ਵਪਾਰੀ ਦਾ ਦੁਕਾਨ ਵਿੱਚ ਕਤਲ (Murdered in the cloth merchants shop ) ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਮੁਤਾਬਿਕ ਮਾਮਲੇ ਵਿੱਚ ਪੁਲਿਸ ਪਾਰਟੀ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਵੀ ਬਰਾਮਦ (2 pistols were recovered from the accused) ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਤਲ ਕਰਨ ਤੋਂ ਪਹਿਲਾਂ ਮੁਲਜ਼ਮਾਂ ਨੇ ਬਕਾਇਦਾ ਮ੍ਰਿਤਕ ਦੀ ਵੱਖ ਵੱਖ ਗੱਡੀਆਂ ਰਾਹੀਂ ਰੇਕੀ ਕੀਤੀ ਸੀ। ਪੁਲਿਸ ਮੁਤਾਬਿਕ ਮਾਮਲੇ ਵਿੱਚ ਫਿਲਹਾਲ ਹੋਰ ਵੀ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾਣੇ ਬਾਕੀ ਹਨ।
Last Updated : Feb 3, 2023, 8:29 PM IST