Stubble Burning: ਕਿਸਾਨ ਵਲੋਂ ਵੱਡੀ ਲਾਪਰਵਾਹੀ ! CNG ਅਤੇ ਪੈਟਰੋਲ ਪੰਪ ਨੇੜੇ ਨਾੜ ਨੂੰ ਲਾਈ ਅੱਗ
🎬 Watch Now: Feature Video
ਇੱਕ ਪਾਸੇ ਜਿੱਥੇ ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਨੂੰ ਲੈਕੇ ਸੂਬਾ ਸਰਕਾਰਾਂ ਤੋਂ ਜਵਾਬ ਮੰਗਿਆ, ਉੱਥੇ ਹੀ ਦੂਜੇ ਪਾਸੇ ਕਿਸਾਨ ਹਾਲੇ ਵੀ ਬਜਿੱਦ ਹਨ। ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਹਾਲਾਂਕਿ, ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਕਾਫੀ ਹੱਦ ਤੱਕ ਘਟੇ ਹਨ। ਪਰ, ਫਰੀਦਕੋਟ ਦੇ ਪਿੰਡ ਪੱਕਾ ਤੋਂ ਕਿਸਾਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜੋ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਦਰਅਸਲ, ਪਿੰਡ ਪੱਕਾ ਕੋਲੋ ਲੰਘਦੇ ਨੈਸ਼ਨਲ ਹਾਈਵੇ 54 ਦੇ ਕੋਲ ਜਿਸ ਖੇਤ ਵਿੱਚ ਕਿਸਾਨ ਵਲੋਂ ਪਰਾਲੀ ਨੂੰ ਅੱਗ ਲਾਈ ਉਸ ਦੇ ਬਿਲਕੁੱਲ ਨਾਲ ਪੈਟਰੋਲ ਪੰਪ ਅਤੇ CNG ਸੈਂਟਰ ਬਣਿਆ ਹੋਇਆ ਹੈ ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਸਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੱਕਾ ਪਿੰਡ ਕੋਲ ਬਣੇ ਪੇਲਿਕਨ ਪਲਾਜ਼ਾ ਦੇ ਨੇੜੇ ਇੱਕ ਕਿਸਾਨ ਨਵਤੇਜ ਸਿੰਘ ਦੇ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਭੇਜ ਦਿੱਤੀ ਗਈ ਹੈ। ਜੇਕਰ ਕਿਸਾਨ ਵੱਲੋਂ ਖੁਦ ਅੱਗ ਲਈ ਹੈ, ਤਾਂ ਉਸ ਨੂੰ ਲੈ ਕੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ।