ਪਿੰਡ ਵਡਾਲਾ ਭਿੱਟੇਵੱਡ 'ਚ ਦੇਰ ਸ਼ਾਮ ਪੁਰਾਣੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ - ਥਾਣਾ ਕੰਬੋ ਦੀ ਪੁਲਿਸ
🎬 Watch Now: Feature Video
ਅੰਮ੍ਰਿਤਸਰ: ਪਿੰਡ ਵਡਾਲਾ ਭਿੱਟੇਵੱਡ ਦੇਰ ਸ਼ਾਮ ਪੁਰਾਣੀ ਰੰਜਿਸ਼ ਦੇ ਚੱਲਦਿਆ ਗੋਲੀਆਂ ਚੱਲੀਆਂ। ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਹਨਾਂ ਦੇ ਨੇੜੇ ਰਹਿੰਦੇ ਸੀ। ਜਿਸ ਕਰਨ ਸੁਨੀਲ, ਸਾਜਨ, ਪ੍ਰਭਜੀਤ, ਨਸੀਬ, ਲਸ਼ਮਨ ਆਪਣੇ ਸਾਥੀਆਂ ਨਾਲ ਮਿਲਕੇ ਇੱਟਾਂ-ਰੋੜੇ ਅਤੇ ਗੋਲੀਆਂ ਨਾਲ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਦੂਜੇ ਪਾਸੇ ਕਰਨਜੀਤ ਸਿੰਘ, ਜਸਕਰਨ, ਸੁਨੀਲ, ਸਾਜਨ, ਪ੍ਰਭਜੀਤ, ਨਸੀਬ, ਲਸ਼ਮਨ ਦੇ ਪਰਿਵਾਰ ਵੱਲੋਂ ਆਪਣੇ ਮੁੰਡਿਆਂ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇਆ ਕਰਜੀਤ ਸਿੰਘ ਦੀ ਰਿੰਪੀ ਨੇ ਭੈਣ ਕਿਹਾ ਕਿ ਪਹਿਲਾਂ ਸੁੱਖਾ ਘੋਟਾ ਨੇ ਮੇਰੇ ਭਰਾ ਨਾਲ ਮਾਰਕੁਟਾਈ ਕਰਨ ਤੋਂ ਬਾਅਦ ਸਾਡੇ ਘਰ ਉੱਤੇ ਹਮਲਾ ਕੀਤਾ। ਆਪ ਹੀ ਇੱਟਾ ਰੋੜੇ ਉੱਤੇ ਗੋਲੀ ਚਲਾ ਕੇ ਸਾਡੇ ਮੁੰਡੇ ਉੱਤੇ ਇਲਜਾਮ ਲਾਏ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਮੁਲਜ਼ਮਾਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਥਾਣਾ ਕੰਬੋ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:24 PM IST