Protest Against Mobile Tower : ਹੁਸ਼ਿਆਰਪੁਰ ਦੇ ਰਿਹਾਇਸ਼ੀ ਇਲਾਕੇ 'ਚ ਲਾਇਆ ਜਾ ਰਿਹਾ ਟਾਵਰ, ਭੜਕੇ ਲੋਕਾਂ ਨੇ ਕੀਤੀ ਸੜਕ ਜਾਮ - Ward No 24 of Hoshiarpur
🎬 Watch Now: Feature Video
Published : Oct 8, 2023, 3:51 PM IST
ਹੁਸਿ਼ਆਰਪੁਰ ਦੇ ਵਾਰਡ ਨੰਬਰ-24 ਦੇ ਮੁਹੱਲਾ ਦਸ਼ਮੇਸ਼ ਨਗਰ ਵਿੱਚ ਲਗਾਏ ਜਾ ਰਹੇ ਮੋਬਾਇਲ ਟਾਵਰ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਡਗਾਣਾ ਰੋਡ ਜਾਮ ਕੀਤਾ ਹੈ। ਕੌਂਸਲਰ ਪਵਿੱਤਰਦੀਪ ਸਿੰਘ ਨੇ ਦੱਸਿਆ ਕਿ ਟਾਵਰ ਦਾ ਨਾ ਤਾਂ ਨਕਸ਼ਾ ਪਾਸ ਹੈ ਅਤੇ ਨਾ ਹੀ ਐੱਨਓਸੀ ਲਈ ਗਈ ਹੈ। ਮੁਹੱਲਾ ਵਾਸੀਆਂ ਨੇ ਇਸ ਟਾਵਰ ਬਾਰੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਡੀਸੀ ਕੋਮਲ ਮਿੱਤਲ ਨਾਲ ਵੀ ਮੁਲਾਕਾਤ ਕੀਤੀ ਹੈ। ਦੂਜੇ ਪਾਸੇ ਟਾਵਰ ਕੰਪਨੀ ਦੇ ਮੁਲਾਜ਼ਮ ਅਤੁਲ ਨੇ ਦੱਸਿਆ ਕਿ ਟਾਵਰ ਲਗਾਉਣ ਲਈ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਗਈ ਹੈ। ਨਵਾਂ ਟਾਵਰ ਨਹੀਂ ਲਗਾਇਆ ਜਾ ਸਗੋਂ ਮੁਹੱਲੇ ਵਿੱਚ ਲੱਗੇ ਟਾਵਰ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ।