ਗੜ੍ਹਸ਼ੰਕਰ ਪੁਲਿਸ ਨੇ 23 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀ ਕੀਤੇ ਕਾਬੂ - ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀ ਕਾਬੂ ਕੀਤੇ
🎬 Watch Now: Feature Video
ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਪੁਲਿਸ ਨੇ 23 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸ.ਐੱਚ.ਓ ਗੜ੍ਹਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ ਸਰਤਾਜ ਸਿੰਘ ਚਾਹਲ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਨਸ਼ੇ ਦੇ ਤਸਕਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅਤੇ ਮੇਰੀ ਨਿਗਰਾਨੀ ਹੇਠ ਏ.ਐਸ.ਆਈ. ਸੁਖਰਾਮ ਸਿੰਘ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਅਤੇ ਚੈਕਿੰਗ ਮੁਖਬਰ ਖਾਸ ਵੱਲੋ ਇਤਲਾਹ ਮਿਲਣ ਉੱਤੇ ਆਰੋਪੀ ਮੱਖਣ ਸਿੰਘ ਪੁਤਰ ਜਰਨੈਲ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਜੱਸਾ ਪੁਤਰ ਸਰਵਣ ਸਿੰਘ ਪਿੰਡ ਮੋਹਨਵਾਲ ਥਾਣਾ ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕਰਕੇ ਉਨਾ ਪਾਸੋ 11 ਪੇਟੀਆਂ ਪੰਜਾਬ ਕਲੱਬ ਗੋਲਡ ਵਿਸਕੀ,6 ਪੇਟੀਆ ਗਰੇਡ ਫੇਅਰ,4 ਪੇਟੀਆ ਬਲੈਕ ਹੌਰਸ ਅਤੇ 2 ਪੇਟੀਆਂ ਬਲੈਕ ਡੋਟ ਵਿਸਕੀ ਕੁਲ 23 ਪੇਟੀਆ ਸ਼ਰਾਬ ਬ੍ਰਾਮਦ ਕੀਤੀਆ।Police Garhshankar arrested 2 people with 23 boxes of liquor
Last Updated : Feb 3, 2023, 8:30 PM IST
TAGGED:
Police Garhshankar