People beat Thief Video: ਕਪੂਰਥਲਾ 'ਚ ATM ਚੋਰ ਆਇਆ ਲੋਕਾਂ ਦੇ ਹੱਥ, ਪਹਿਲਾਂ ਚੋਰ ਦਾ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ - 150 ATM cards recovered
🎬 Watch Now: Feature Video
Published : Sep 12, 2023, 2:16 PM IST
ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਮਜ਼ਦੂਰ ਆਪਣੇ ਏਟੀਐੱਮ ਕਾਰਡ ਰਾਹੀਂ ਪੈਸੇ ਕਢਵਾਉਣ ਲੱਗਾ ਤਾਂ ਕੋਲ ਖੜ੍ਹੇ ਇੱਕ ਨੌਜਵਾਨ ਨੇ ਪੈਸੇ ਕਢਵਾਉਣ ਦੇ ਬਹਾਨੇ ਮਜ਼ਦੂਰ ਦੇ ਏਟਐੱਮ ਨਾਲ ਚਲਾਕੀ ਕਰਦਿਆਂ ਆਪਣਾ ਏਟੀਐੱਮ ਕਾਰਡ ਬਦਲ ਲਿਆ। ਮਜ਼ਦੂਰ ਨੂੰ ਇਸ ਬਾਰੇ ਪਤਾ ਲੱਗਾ ਅਤੇ ਉਸ ਨੇ ਰੌਲਾ ਪਾਇਆ। ਰੌਲਾ ਸੁਣ ਕੇ ਦੁਕਾਨਦਾਰ ਅਤੇ ਰਾਹਗੀਰ ਇਕੱਠੇ ਹੋ ਗਏ। ਮਜ਼ਦੂਰ ਦੇ ਕਹਿਣ 'ਤੇ ਉਨ੍ਹਾਂ ਉਕਤ ਮੁਲਜ਼ਮ ਨੂੰ ਫੜ ਲਿਆ। ਜਦੋਂ ਲੋਕਾਂ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 150 ਦੇ ਕਰੀਬ ਏਟੀਐੱਮ ਕਾਰਡ (150 ATM cards recovered) ਅਤੇ 3 ਪਰਸ ਬਰਾਮਦ ਹੋਏ। ਇਕੱਠੇ ਹੋਏ ਲੋਕਾਂ ਨੇ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬਾਅਦ ਵਿੱਚ ਪੀਸੀਆਰ ਟੀਮ ਨੂੰ ਬੁਲਾਇਆ ਗਿਆ ਅਤੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।