ਗੁਰੂ ਪੁਰਬ ਮੌਕੇ ਪੁਲਿਸ ਨੇ ਲਗਾਇਆ ਡਰਾਈ ਫਰੂਟ ਅਤੇ ਦੁੱਧ ਦਾ ਲੰਗਰ,ਜਨਤਾ ਨੂੰ ਦਿੱਤਾ ਅਹਿਮ ਸੰਦੇਸ਼ - ਪੁਲਿਸ ਵੱਲੋਂ ਵੀ ਚਾਹ ਅਤੇ ਡਰਾਈ ਫਰੂਟ ਦਾ ਲੰਗਰ
🎬 Watch Now: Feature Video
Published : Nov 27, 2023, 7:02 PM IST
ਅੰਮ੍ਰਿਤਸਰ: ਅੱਜ ਜਿੱਥੇ ਦੇਸ਼ ਭਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੀ ਪੁਲਿਸ ਟੀਮ ਵੱਲੋਂ ਵੀ ਇੱਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਚਾਹ ਅਤੇ ਡਰਾਈ ਫਰੂਟ ਦਾ ਲੰਗਰ ਲਗਾਇਆ ਗਿਆ। ਪੁਲਿਸ ਟੀਮ ਵੱਲੋਂ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਏ ਗਏ ਲੰਗਰ ਤੋਂ ਲੋਕ ਵੀ ਖੁਸ਼ ਨਜ਼ਰ ਆਏ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਪੁਲਿਸ ਵੱਲੋਂ ਵੀ ਚਾਹ ਅਤੇ ਡਰਾਈ ਫਰੂਟ ਦਾ ਲੰਗਰ (Tea and dry fruit langar by the police) ਲਗਾਇਆ ਗਿਆ ਹੈ।