ਮੋਟਰਸਾਇਕਲ ਚੋਰ ਗਿਰੋਹ ਦੇ 2 ਮੈਂਬਰ 7 ਮੋਟਰਸਾਇਕਲਾਂ ਸਮੇਤ ਗ੍ਰਿਫਤਾਰ - Mansa update
🎬 Watch Now: Feature Video
ਮਾਨਸਾ ਪੁਲਿਸ ਨੇ ਮੋਟਰਸਾਇਕਲ ਚੋਰ ਗਿਰੋਹ motorcycle thief gang ਦੇ ਦੋ ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋ 7 ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਹਨ। ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਪਿਛਲੇ ਦਿਨੀਂ ਕੋਟਲੱਲੂ ਵਿਖੇ ਮੇਲੇ ਉਤੇ ਆਏ ਪਟਿਆਲਾ ਦੇ ਇੱਕ ਵਿਅਕਤੀ ਪ੍ਰਗਟ ਸਿੰਘ ਦਾ ਮੋਟਰਸਾਇਕਲ ਚੋਰੀ ਹੋ ਗਿਆ ਸੀ ਜਿਸਦੀ ਸਿਕਾਇਤ ਉਤੇ ਪੁਲਿਸ ਨੇ ਮੋਟਰਸਾਇਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋ 7 ਮੋਟਰਸਾਇਕਲ ਹੋਰ ਬਰਾਮਦ ਕੀਤੇ ਹਨ। ਇਨ੍ਹਾਂ ਦਾ ਇੱਕ ਸਾਥੀ ਸਾਜਨ ਸਿੰਘ ਪਟਿਆਲਾ ਵਿਖੇ ਰਹਿੰਦਾ ਹੈ ਜੋ ਪੁਲਿਸ ਦੀ ਗ੍ਰਿਫ਼ਤ ਚੋ ਬਾਹਰ ਹੈ। ਉਸਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Last Updated : Feb 3, 2023, 8:36 PM IST