ਗੁਰੂ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ 'ਚ ਗਵਾਚੇ ਸਮਾਨ ਸੇਵਾਦਾਰਾਂ ਨੇ ਮਾਲਿਕਾਂ ਨੂੰ ਸੌਂਪੇ, ਸੰਗਤ ਨੇ ਕੀਤੀ ਸ਼ਲਾਘਾ - ਗੁਰਦੁਆਰਾ ਪ੍ਰਬੰਧਕ ਕਮੇਟੀ
🎬 Watch Now: Feature Video
Published : Dec 8, 2023, 6:05 PM IST
ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹਜ਼ਾਰਾਂ ਸੰਗਤ ਮੱਥਾ ਟੇਕਦੀਆਂ ਹਨ, ਇਸ ਮੌਕੇ ਕਈ ਸ਼ਰਾਰਤੀ ਅਨਸਰ ਭੀੜ ਦਾ ਫਾਇਦਾ ਚੁੱਕਦੇ ਹੋਏ ਸੰਗਤ ਦਾ ਸਮਾਨ ਚੋਰੀ ਕਰ ਲੈਂਦੇ ਹਨ ਜਾਂ ਬਦਲ ਕਰ ਦਿੰਦੇ ਹਨ। ਕਈ ਇਹਨਾਂ ਨੂੰ ਲੋੜ ਮੁਤਾਬਿਕ ਇਸਤਮਾਲ ਕਰਕੇ ਸੁੱਟ ਵੀ ਦਿੰਦੇ ਹਨ। ਇਸ ਦੌਰਾਨ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਹਿੰਗੇ ਮੋਬਾਇਲ ਫੋਨ ਦੀ ਸ਼ਨਾਖਤ ਕੀਤੀ, ਜੋ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਲਵਾਰਸ ਹਾਲਤ 'ਚ ਮਿਲਿਆ। ਜੋ ਕਿ ਸੁਲਤਾਨਪੁਰ ਦੇ ਪਿੰਡ ਜੱਲੋਵਾਲ ਦੇ ਰਹਿਣ ਵਾਲੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ, ਜਿਸ 'ਤੇ ਮੋਬਾਇਲ ਮਾਲਕ ਆਪਣਾ ਮਹਿੰਗਾ ਮੋਬਾਇਲ ਵਾਪਸ ਮਿਲਣ ਤੋਂ ਬਾਅਦ ਕਾਫੀ ਸੰਤੁਸ਼ਟ ਨਜ਼ਰ ਆਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ।