ਮੋਬਾਈਲ ਦੀ ਦੁਕਾਨ 'ਤੇ ਲੁਟੇਰਿਆਂ ਵੱਲੋਂ ਲੁੱਟ ਤੇ ਫਾਇਰਿੰਗ, ਸੀਸੀਟੀਵੀ ਫੁਟੇਜ ਆਈ ਸਾਹਮਣੇ - firing In Mobile Shop
🎬 Watch Now: Feature Video
ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਹੁਸੈਨਪੁਰਾ ਇਲਾਕੇ ਦੇ ਵਿੱਚ ਇਕ ਮੋਬਾਈਲ ਦੀ ਦੁਕਾਨ 'ਤੇ 3 ਲੁਟੇਰਿਆਂ ਵੱਲੋਂ ਹਮਲਾ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਦੁਕਾਨ ਦਾ ਮਾਲਿਕ ਦੀਪਕ ਜ਼ਖ਼ਮੀ ਵੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਵੇਲੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ 3 ਬਦਮਾਸ਼ ਆਏ, ਜਿਨ੍ਹਾਂ ਨੇ ਦੁਕਾਨ ਵਿੱਚ ਵੜਦਿਆਂ ਹੀ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦਾ ਦੁਕਾਨ ਦੇ ਮਾਲਿਕ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਸ ਨੇ ਜਦੋਂ ਲੁਟੇਰਿਆਂ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੇ ਆਪਣੀ ਪਿਸਤੌਲ ਕੱਢ ਕੇ ਉਸ ਦੇ ਫਾਇਰ ਕਰ ਦਿੱਤਾ ਜੋ ਉਸ ਦੀ ਲੱਤ ਵਿੱਚ ਲੱਗ ਗਿਆ ਦੱਸਿਆ ਜਾ ਰਿਹਾ ਹੈ। ਇਸ ਪੂਰੀ ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮੌਕੇ ਉੱਤੇ ਪੁਲਿਸ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:36 PM IST