ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੰਮ੍ਰਿਤਸਰ ਦੇ ਜੂਸ ਵਾਲੇ ਵੀਰ ਨੇ ਲਗਾਇਆ ਅਨੌਖਾ ਲੰਗਰ - martyrdom of Sahibzades
🎬 Watch Now: Feature Video


Published : Dec 28, 2023, 4:28 PM IST
ਅੰਮ੍ਰਿਤਸਰ: ਜਿੱਥੇ ਵਿਸ਼ਵ ਭਰ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਗਤਾਂ ਵੱਖ-ਵੱਖ ਢੰਗ ਨਾਲ ਯਾਦ ਕਰ ਰਹੀਆਂ ਹਨ ਤਾਂ ਉਥੇ ਹੀ ਅੰਮ੍ਰਿਤਸਰ ਦੇ ਜੂਸ ਵਾਲੇ ਵੀਰ ਵਲੋਂ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਥੇ ਬੱਚਿਆਂ ਦੇ ਦੁਮਾਲੇ ਸਜਾਏ ਜਾ ਰਹੇ ਹਨ, ਉਥੇ ਹੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਅਤੇ ਖਾਲਸਾ ਪੰਥ ਦੀ ਸਥਾਪਨਾ ਕਰਨ ਬਾਰੇ ਦੱਸਣ ਵਾਲਿਆਂ ਬੱਚਿਆਂ ਲਈ ਤਿੰਨ ਦਿਨ ਜੂਸ ਦਾ ਲੰਗਰ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਲਾਲ ਸਿੰਘ ਨੇ ਦੱਸਿਆ ਕਿ ਇਹ ਸੇਵਾ ਉਹਨਾਂ ਵਲੋਂ ਲਗਾਤਾਰ ਤਿੰਨ ਸਾਲ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਨ੍ਹਾਂ ਵਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਆਪਣੇ ਇਤਿਹਾਸ ਬਾਰੇ ਜਾਨਣ ਅਤੇ ਸਿੱਖੀ ਸਰੂਪ 'ਚ ਬਾਣੀ ਤੇ ਬਾਣੇ ਦੇ ਧਾਰਨੀ ਬਣਨ।