ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਚੋਂ ਕੈਦੀਆਂ ਦੀ ਇੰਸਟਾ ਵੀਡੀਓ ਵਾਇਰਲ - Sri Goindwal Sahib central jail latest news
🎬 Watch Now: Feature Video
ਤਰਨਤਾਰਨ ਦੀ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦਈਏ ਕਿ ਕੇਂਦਰੀ ਜੇਲ੍ਹ ਚੋਂ ਜੇਲ੍ਹ ਵਿੱਚ ਬੰਦ ਕੈਦੀਆਂ ਵੀਡੀਓ ਵਾਇਰਲ ਹੋਈ ਹੈ। ਜੇਲ੍ਹ ਵਿੱਚ ਬੰਦ ਕੈਦੀ ਫੋਨ ਅਤੇ ਇੰਟਸਾਗ੍ਰਾਮ ਦੀ ਆਈਡੀ ਚਲਾ ਰਹੇ ਹਨ। ਇਨ੍ਹਾਂ ਕੈਦੀਆਂ ਨੂੰ ਕਪੜਾ ਵਪਾਰੀ ਗੁਰਜੰਟ ਸਿੰਘ ਦੇ ਕਤਲ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਵਾਇਰਲ ਵੀਡੀਓ ਵਿੱਚ ਕਤਲ ਨੂੰ ਅੰਜਾਮ ਦੇਣ ਵਾਲਾ ਇੱਕ ਸ਼ੂਟਰ ਗੁਰਕੀਰਤ ਸਿੰਘ ਅਤੇ ਰੈਕੀ ਕਰਨ ਵਾਲਾ ਰਵੀਸ਼ੇਰ ਉਰਫ ਰਵੀ ਵੀ ਨਜਰ ਆ ਰਿਹਾ ਹੈ। ਦੱਸ ਦਈਏ ਕਿ ਇਸ ਜੇਲ੍ਹ ਚੋਂ ਕੁਝ ਦਿਨ ਪਹਿਲਾਂ ਐਸਟੀਐਫ ਨੇ ਇਸੇ ਜੇਲ੍ਹ ਦੇ ਡਿਪਟੀ ਜੇਲ੍ਹ ਸੁਪਰੀਡੈਂਟ ਨੂੰ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
Last Updated : Feb 3, 2023, 8:31 PM IST