ਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਬੇਗੋਵਾਲ ਵਿਚ ਪੁਲਿਸ ਦਾ ਫਲੈਗ ਮਾਰਚ - ਕਪੂਰਥਲਾ ਵਿੱਚ ਫਲੈਗ ਮਾਰਚ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/08-08-2023/640-480-19216740-thumbnail-16x9-opa.jpg)
ਕਪੂਰਥਲਾ : ਪੰਜਾਬ ਵਿੱਚ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਅਤੇ ਬੰਦ ਦੀ ਕਾਲ ਨੂੰ ਲੈਕੇ ਆਜ਼ਾਦੀ ਦਿਵਸ ਨੂੰ ਮੱਦੇਨਜਰ ਰੱਖਦਿਆਂ ਪੰਜਾਬ ਅੱਜ ਜਿਲ੍ਹਾ ਕਪੂਰਥਲਾ ਦੇ ਐੱਸ ਐੱਸ ਪੀ ਰਾਜਪਾਲ ਸਿੰਘ ਸੰਧੂ ਸੀਨੀਅਰ ਪੁਲਸ ਅਧਿਕਾਰੀ ਦੇ ਦਿਸਾ ਨਿਰਦੇਸ਼ ਅਨੂਸਾਰ ਮਾਨਯੋਗ ਐੱਸ ਪੀ ਕਪੁਰਥਲਾ ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਵਿੱਚ ਅੱਜ ਬੇਗੋਵਾਲ ਵਿਖੇ ਸਬ ਡਵੀਜ਼ਨ ਪੁਲਸ ਭੁੱਲਥ ਵਲੋਂ ਬੇਗੋਵਾਲ, ਭੁੱਲਥ, ਨਡਾਲਾ ਤੇ ਢਿਲਵਾ ਦੇ ਸ਼ਹਿਰਾ ਵਿਚ ਵੱਡੀ ਗਿਣਤੀ ਵਿਚ ਪੁਲੀਸ ਕਰਮੀਆ ਨੇ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਪੁਲਸ ਭੁੱਲਥ ਦੇ ਡੀਐਸਪੀ ਭਾਰਤ ਭੂਸ਼ਨ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਪ੍ਰਸਾਸ਼ਨ ਵਲੋਂ ਅਜਾਦੀ ਦਿਵਸ ਨੂੰ ਲੈਕੇ ਸਰਾਰਤੀ ਅਨਸਰਾਂ ਵਿਰੁੱਧ ਖਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜੇਕਰ ਕੋਈ ਵੀ ਅਨਸਰ ਮਾਹੌਲ ਨੂੰ ਖ਼ਰਾਬ ਕਰਦਾ ਨਜਰ ਆਇਆ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਤੇ ਬੰਦ ਨੂੰ ਲੈਕੇ ਅਤੇ ਆਜ਼ਾਦੀ ਦਿਵਸ ਨੂੰ ਮੱਦੇਨਜਰ ਰੱਖਦਿਆਂ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਲੋਕ ਪ੍ਰਸਾਸ਼ਨ ਦਾ ਸਾਥ ਦੇਣ। ਉਨ੍ਹਾਂ ਕਿਹਾ ਜੇਕਰ ਕੋਈ ਕਾਰਵਾਈ ਕਰਦਾ ਨਜਰ ਆਇਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।