ਨਬਾਲਿਗ ਲੜਕੀ ਨੇ ਪਿਤਾ ਉੱਤੇ ਲਗਾਏ ਬਲਾਤਕਾਰ ਦੇ ਇਲਜ਼ਾਮ - ਚਾਇਲਡ ਵੇਲਫੈਅਰ ਸੁਸਾਇਟੀ
🎬 Watch Now: Feature Video
ਸਰਹਿੰਦ ਪੁਲਿਸ ਨੇ ਇਕ ਪਿਤਾ ਵੱਲੋਂ ਆਪਣੀ ਹੀ ਨਾਬਾਲਿਗ ਲੜਕੀ ਨਾਲ ਬਲਾਤਕਾਰ (Rape of minor daughter by father) ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨਵਨੀਤ ਕੌਰ ਨੇ ਦੱਸਿਆ ਕਿ ਇਕ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਤਾਇਤ ਵਿਚ ਦੱਸਿਆ ਕਿ ਥਾਣਾ ਸਰਹਿੰਦ ਦੀ ਪੁਲਿਸ ਨੂੰ ਚਾਇਲਡ ਵੇਲਫੈਅਰ ਸੁਸਾਇਟੀ (Child Welfare Society) ਤੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਜਿਸ ਵਿੱਚ ਇੱਕ ਬੱਚੀ ਵਲੋਂ ਆਪਣੇ ਅਧਿਆਪਕ ਨੂੰ ਦੱਸਿਆ ਗਿਆ ਕਿ ਉਸਦਾ ਪਿਤਾ ਉਸ ਨਾਲ ਕੁਝ ਗਲਤ ਕਰ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਬੱਚੀ ਵਲੋਂ ਆਪਣੇ ਪਿਤਾ ਉੱਤੇ ਰੇਪ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
Last Updated : Feb 3, 2023, 8:31 PM IST