ਤਰਨਤਾਰਨ ਦੇ ਪਿੰਡ ਕਲਸੀਆਂ ਤੋਂ ਮਿਲਿਆ ਚੀਨ ਦਾ ਬਣਿਆ ਡਰੋਨ - ਥਾਣਾ ਖਾਲੜਾ
🎬 Watch Now: Feature Video
Published : Dec 3, 2023, 10:07 PM IST
ਤਰਨਤਾਰਨ: ਸਰਹੱਦੀ ਇਲਾਕਿਆਂ 'ਚ ਅਕਸਰ ਹੀ ਕਦੇ ਪਾਕਿਸਤਾਨ ਵੱਲੋਂ ਕਦੇ ਚੀਨ ਵੱਲੋਂ ਡਰੋਨ ਭੇਜੇ ਜਾਂਦੇ ਹਨ। ਇਸੇ ਦੇ ਚੱਲਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲਸੀਆਂ ਦੇ ਖੇਤਾਂ ਵਿੱਚ ਇੱਕ ਡਰੋਨ ਦੇਖਿਆ ਗਿਆ। ਜਿਸ ਤੋਂ ਬਾਅਦ ਥਾਣਾ ਖਾਲੜਾ ਅਤੇ ਕਾਊਂਟਰ ਇੰਟੈਲੀਜੈਂਸ ਸਬ ਯੂਨਿਟ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ ਸੂਚਨਾ ਦਿੱਤੀ ਗਈ। ਖਾਲੜਾ ਪੁਲਿਸ ਵੱਲੋਂ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਪਾਲ ਸਿੰਘ ਵਾਸੀ ਪਿੰਡ ਕਲਸੀਆਂ ਦੇ ਖੇਤਾਂ ਵਿੱਚੋਂ ਚੀਨਾ ਦਾ ਡਰੋਨ ਬਰਾਮਦ ਹੋਇਆ। ਪੁਲਿਸ ਨੇ ਡਰੋਨ ਮਿਲਣ 'ਤੇ 71 ਬਟਾਅਨ ਦੀ ਬੀਐੱਸ.ਐੱਫ਼ ਭਿੱਖੀਵਿੰਡ ਨੂੰ ਤੁਰੰਤ ਸੂਚਨਾ ਦਿੱਤੀ ਗਈ। ਪੁਲਿਸ ਅਤੇ ਬੀਐੱਸ.ਐਫ਼ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਸਰਚ ਆਪ੍ਰੇਸ਼ਨ ਕਰ ਰਹੀ ਹੈ ਕਿ ਡਰੋਨ ਨਾਲ ਮੰਗਵਾਈ ਗਈ ਖੇਪ ਬਰਾਮਦ ਕੀਤੀ ਜਾ ਸਕੇ। ਪੁਲਿਸ ਅਸਲ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ।