Boy and Girl Commit Suicide: ਸ਼ੱਕੀ ਹਾਲਾਤਾਂ 'ਚ ਮੁੰਡੇ ਤੇ ਕੁੜੀ ਨੇ ਪਿੰਡ ਮਾਜਰੀ ਨਜ਼ਦੀਕ ਭਾਖੜਾ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ - suicide News
🎬 Watch Now: Feature Video
Published : Oct 27, 2023, 7:49 AM IST
ਰੂਪਨਗਰ ਦੇ ਗਾਰਡਨ ਕਲੋਨੀ ਦੇ ਇੱਕ ਲੜਕੇ ਅਤੇ ਲੜਕੀ ਵਲੋਂ ਸ਼ੱਕੀ ਹਾਲਾਤਾਂ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਦੋਵਾਂ ਵਲੋਂ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕਾ ਵਲੋਂ ਪਿੰਡ ਮਾਜਰੀ ਨੇੜੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ ਗਈ, ਜਿੰਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਹਨ। ਇਸ ਸਬੰਧੀ ਡਾਕਟਰ ਦਾ ਕਹਿਣਾ ਕਿ ਜਦੋਂ ਉਨ੍ਹਾਂ ਕੋਲ ਮਰੀਜ ਆਏ ਤਾਂ ਦੋਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕਾਬਿਲੇਗੌਰ ਹੈ ਕਿ ਮੁੰਡੇ ਦੀ ਉਮਰ 25 ਸਾਲ ਅਤੇ ਕੁੜੀ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵਲੋਂ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਦੋਸਤ ਨੂੰ ਵੀ ਫੋਨ ਕੀਤਾ ਗਿਆ ਸੀ।