ਪਰਾਲੀ ਦੇ ਧੂੰਏਂ ਕਾਰਣ ਲੋਕ ਹੋ ਰਹੇ ਹਨ ਬਿਮਾਰ ਬੱਚੇ ਅਤੇ ਬਜ਼ੁਰਗ ਨੂੰ ਹੋ ਰਹੀ ਜ਼ਿਆਦਾ ਪਰੇਸ਼ਾਨੀ - ਫੇਫੜਿਆਂ ਵਿੱਚ ਆਕਸੀਜਨ ਦੀ ਮਾਤਰਾ
🎬 Watch Now: Feature Video
ਬਠਿੰਡਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਪਰਾਲੀ ਦੇ ਧੂੰਏਂ ਤੋਂ ਪ੍ਰੇਸ਼ਾਨ ਲੋਕਾਂ (People disturbed by straw smoke) ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਈਐਨਟੀ ਸਪੈਸ਼ਲਿਸਟ ਡਾਕਟਰ ਰੋਹਿਤ ਨੇ ਦੱਸਿਆ ਕਿ ਪਰਾਲੀ ਦੇ ਧੂੰਏ ਕਾਰਨ ਉਨ੍ਹਾਂ ਕੋਲ ਜ਼ਿਆਦਾਤਰ ਮਰੀਜ਼ ਬੱਚੇ ਅਤੇ ਬਜ਼ੁਰਗ ਆ ਰਹੇ ਹਨ ਜਿਨ੍ਹਾਂ ਨੂੰ ਅੱਖਾਂ ਦੀ ਜਲਣ ਅਤੇ ਸਾਹ ਦੀ ਵੱਡੀ ਸਮੱਸਿਆ ਰਹੀ ਹੈ ਕਿਉਂਕਿ ਇਸ ਧੂੰਏਂ ਕਾਰਨ ਮਨੁੱਖੀ ਸਰੀਰ ਦੇ ਫੇਫੜਿਆਂ ਵਿਚ ਆਕਸੀਜਨ ਦੀ ਮਾਤਰਾ (The amount of oxygen in the lungs) ਘਟ ਜਾਂਦੀ ਹੈ ਤੇ ਮਨੁੱਖ ਨੂੰ ਸਾਹ ਲੈਣ ਵਿਚ ਵੱਡੀ ਦਿੱਕਤ ਆਉਂਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਹ ਅਤੇ ਅੱਖਾਂ ਦੀਆਂ ਬੀਮਾਰੀਆਂ ਤੋਂ ਬਚਣ ਲਈ ਜ਼ਿਆਦਾ ਸਮਾਂ ਘਰ ਵਿਚ ਗੁਜ਼ਾਰਨ ਜੇਕਰ ਮਜਬੂਰੀ ਵੱਸ ਘਰ ਤੋਂ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਉਨ੍ਹਾਂ ਨੂੰ ਐਨਕ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
Last Updated : Feb 3, 2023, 8:31 PM IST