ਅਰਵਿੰਦ ਕੇਜਰੀਵਾਲ ਨੇ ਨੋਟਾਂ 'ਤੇ ਤਸਵੀਰ ਬਦਲਣ ਨੂੰ ਲੈਕੇ ਦਿੱਤਾ ਬੇਤੁਕਾ ਬਿਆਨ ! - AAP ਸੁਪਰੀਮੋ ਬਹੁਤ ਹੀ ਹਾਸੋਹੀਣਾ ਬਿਆਨ ਦੇ ਰਹੇ
🎬 Watch Now: Feature Video
ਪਟਿਆਲਾ ਦੇ ਸਾਬਕਾ ਸਾਂਸਦ ਡਾਕਟਰ ਧਰਮਵੀਰ ਗਾਂਧੀ (Former MP of Patiala Dr Dharamvir Gandhi) ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਉੱਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਅਕਾਲੀ ਅਤੇ ਕਾਂਗਰਸ ਨੂੰ ਦੇ ਨਕਸ਼ੇ ਕਦਮਾਂ ਉੱਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਰਲ਼ ਕੇ ਗੁਜਰਾਤ ਅਤੇ ਹਿਮਾਚਲ ਚੋਣਾਂ ਵਿੱਚ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹਨ। ਗਾਂਧੀ ਨੇ ਕਿਹਾ ਕਿ ਨੋਟਾਂ ਉੱਤੇ ਫੋਟੋ ਬਦਲਣ ਨੂੰ ਲੈਕੇ ਆਪ ਸੁਪਰੀਮੋ ਬਹੁਤ ਹੀ ਹਾਸੋਹੀਣਾ ਬਿਆਨ (AAP supremo kept making very ridiculous statements) ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਗਵਾਨ ਗਣੇਸ਼ ਅਤੇ ਲਕਸ਼ਮੀ ਮਾਤਾ ਦੀ ਫੋਟੋ ਲਗਾ ਕੇ ਆਰਥਿਕ ਸੁਧਾਰ ਹੁੰਦਾ ਹੈ ਤਾਂ ਲੋਕਾਂ ਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਸੀ।
Last Updated : Feb 3, 2023, 8:30 PM IST