thumbnail

By

Published : Mar 17, 2022, 1:16 PM IST

Updated : Feb 3, 2023, 8:20 PM IST

ETV Bharat / Videos

ਮੀਤ ਹੇਅਰ ਨੇ ਦੂਜੀ ਵਾਰ ਜਿੱਤਣ ’ਤੇ ਬਰਨਾਲਾ ਸ਼ਹਿਰ ’ਚ ਕੱਢਿਆ ਧੰਨਵਾਦੀ ਰੋਡ ਸ਼ੋਅ

ਬਰਨਾਲਾ: ਬਰਨਾਲਾ ਵਿਧਾਨਸਭਾ ਹਲਕੇ ਤੋਂ ਦੂਜੀ ਵਾਰ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਧੰਨਵਾਦ ਰੋਡ ਸ਼ੋਅ ਕੰਢਿਆ ਗਿਆ। ਇਹ ਰੋਡ ਸ਼ੋਅ ਬਰਨਾਲਾ ਸ਼ਹਿਰ ਦੇ ਵੱਖ ਵੱਖ ਬਾਜਾਰਾਂ ਅਤੇ ਗਲੀ ਮੁਹੱਲਿਆਂ ਵਿੱਚ ਕੱਢਿਆ ਗਿਆ। ਇਸ ਦੌਰਾਨ ਵਿਧਾਇਕ ਮੀਤ ਹੇਅਰ ਵਲੋਂ ਹਲਕੇ ਦੇ ਲੋਕਾਂ ਦਾ ਦੂਜੀ ਵਾਰ ਉਹਨਾਂ ਨੂੰ ਜਿਤਾਉਣ ਤੇ ਧੰਨਵਾਦ ਕੀਤਾ ਗਿਆ। ਇਸ ਦੌਰਾਨ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਅਤੇ ਬਰਨਾਲਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾਇਆ ਹੈ। ਉਹਨਾਂ ਕਿਹਾ ਕਿ ਬਰਨਾਲਾ ਹਲਕੇ ਦੇ ਲੋਕਾਂ ਨੇ ਜਿਸ ਉਮੀਦ ਨਾਲ ਉਸਨੂੰ ਜਿਤਾਇਆ ਹੈ, ਉਸ ’ਤੇ ਉਹ ਖ਼ਰਾ ਉਤਰਣਗੇ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ੇ ਅਤੇ ਹੋਰ ਵੱਡੀਆਂ ਸਮੱਸਿਆਵਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ।
Last Updated : Feb 3, 2023, 8:20 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.