ਯੂਕਰੇਨ ਤੋਂ ਪਰਤੇ MBBS ਦੇ ਵਿਦਿਆਰਥੀ, ਦੱਸੀ ਹੱਡਬੀਤੀ - ਯੂਕਰੇਨ ਤੋਂ ਪਰਤੇ MBBS ਦੇ ਵਿਦਿਆਰਥੀ
🎬 Watch Now: Feature Video
ਅੰਮ੍ਰਿਤਸਰ: ਯੂਕਰੇਨ ਵਿੱਚ ਲਗੀ ਜੰਗ (The war in Ukraine) ਦੇ ਚਲਦਿਆਂ ਗੁਰਦਾਸਪੁਰ ਅਤੇ ਤਰਨਤਾਰਨ ਦੇ ਵਿਦਿਆਰਥੀ ਆਪਣੇ ਘਰ ਪਰਤ ਆਏ ਹਨ। ਦਰਅਸਲ ਇੱਥੇ ਦੇ ਵਿਸ਼ਾਲ ਸ਼ਰਮਾ ਤੇ ਹਰਪ੍ਰੀਤ ਕੌਰ ਯੂਕਰੇਨ ਵਿੱਚ ਡਾਕਟਰੀ ਦੀ ਪੜਾਈ (Medical studies in Ukraine) ਕਰ ਰਹੇ ਸਨ, ਪਰ ਰੂਸ ਤੇ ਯੂਕਰੇਨ ਵਿਚਾਲੇ ਜੰਗ ਲੱਗਣ ਕਾਰਨ ਬਾਕੀ ਵਿਦਿਆਰਥੀਆਂ (Students) ਵਾਂਗ ਇਨ੍ਹਾਂ ਨੂੰ ਵੀ ਆਪਣੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਕੇ ਭਾਰਤ ਵਾਪਸ ਆਉਣ ਪਿਆ। ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕਰਨ ਅਤੇ ਹੌਂਸਲਾ ਦੇਣ ਲਈ ਪਹੁੰਚੇ ਕਾਂਗਰਸ ਦੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਅਸੀਂ ਹਰ ਸਮੇਂ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹਾਂ ਅਤੇ ਭਾਰਤ ਤੇ ਪੰਜਾਬ ਸਰਕਾਰ (Government of India and Punjab) ਤੋਂ ਇਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਮੰਗ ਕਰਦੇ ਹਾਂ।
Last Updated : Feb 3, 2023, 8:19 PM IST