ਮੋਗਾ: ਬੱਚਿਆਂ ਦੀ ਲੜਾਈ 'ਚ ਬਲੀ ਚੜ੍ਹੀ ਮਹਿਲਾ - ਮੋਗਾ: ਬੱਚਿਆਂ ਦੀ ਲੜਾਈ 'ਚ ਬਲੀ ਚੜ੍ਹੀ ਮਹਿਲਾ
🎬 Watch Now: Feature Video
ਮੋਗਾ 'ਚ ਬੱਚਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਮਹਿਲਾ ਨਾਲ ਉਸ ਦੇ ਗੁਆਂਡੀ ਨੇ ਕੁੱਟਮਾਰ ਕੀਤੀ। ਮੋਗਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ 30 ਸਾਲਾ ਪਰਮਜੀਤ ਕੌਰ ਵਸਨੀਕ ਪਿੰਡ ਮਜੋ ਥਾਣਾ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਪਤਨੀ ਬੱਚਿਆਂ ਨੂੰ ਪੜ੍ਹਨ ਲਈ ਡਾਂਟ ਰਹੀ ਸੀ ਕਿ ਅਚਾਨਕ ਗੁਆਂਢ 'ਚ ਰਹਿਣ ਵਾਲਾ ਇੱਕ ਮੁੱਡਾ ਆਇਆ ਤਾਂ ਉਸ ਨੇ ਮਹਿਲਾ ਨੂੰ ਕਿਹਾ ਕਿ ਉਹ ਉਸ ਨੂੰ ਗਾਲਾਂ ਕੱਢ ਰਹੀ ਹੈ। ਮਹਿਲਾ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ 'ਤੇ ਦੋਹਾਂ ਵਿਚਾਲੇ ਲੜਾਈ ਵੱਧ ਗਈ। ਗੁਆਂਢੀ ਮੁੰਡੇ ਨੇ ਮਹਿਲਾ ਨਾਲ ਕੁੱਟਮਾਰ ਕੀਤੀ ਤੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਨੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।