ਲੁਧਿਆਣਾ ਦੇ ਰਾਏਕੋਟ ਇਲਾਕੇ ਦੀਆਂ ਅਨਾਜ ਮੰਡੀਆਂ 'ਚ ਚੋਰ ਗਿਰੋਹ ਸਰਗਰਮ - ਰਾਏਕੋਟ ਇਲਾਕੇ ਦੀਆਂ ਅਨਾਜ ਮੰਡੀਆਂ 'ਚ ਚੋਰ ਗਿਰੋਹ ਸਰਗਰਮ
🎬 Watch Now: Feature Video
ਲੁਧਿਆਣਾ: ਇੱਕ ਪਾਸੇ ਅਨਾਜ ਮੰਡੀਆਂ 'ਚ ਝੋਨੇ ਦੀ ਆਮਦ ਤੇ ਖ਼ਰੀਦਦਾਰੀ ਸ਼ੁਰੂ ਹੋ ਗਈ ਹੈ, ਉੱਥੇ ਹੀ ਕਿਸਾਨਾਂ ਨੂੰ ਮੁਨਾਫੇ ਦੀ ਥਾਂ ਚੋਰ ਗਿਰੋਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹੀ ਦਿਨੀਂ ਪੁਲਿਸ ਤੋਂ ਬੇਖੌਫ ਰਾਏਕੋਟ ਇਲਾਕੇ ਦੀਆਂ ਅਨਾਜ ਮੰਡੀਆਂ 'ਚ ਚੋਰ ਗਿਰੋਹ ਸਰਗਰਮ ਹੈ। ਬੀਤੀ ਰਾਤ ਰਾਏਕੋਟ ਸ਼ਹਿਰ ਦੀ ਅਨਾਜ ਮੰਡੀ ਸਣੇ ਨੇੜਲੇ ਪਿੰਡਾ ਦੀਆਂ ਮੰਡੀਆਂ ਵਿੱਚੋਂ ਵੱਡੀ ਮਾਤਰਾ 'ਚ ਝੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੇ ਹੁਣ ਤੱਕ 40 ਤੋਂ ਵੱਧ ਬੋਰੀਆਂ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਹੈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਚੋਰੀ ਕਰਨ ਵਾਲਿਆਂ ਦਾ ਸੁਰਾਗ ਲੱਭ ਕੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।