ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਗੋਲਡੀ ਕੰਬੋਜ ਦਾ ਵੱਡਾ ਬਿਆਨ, ਕਿਹਾ- 'ਜਿਹੜੇ ਰਜਿਸਟਰੀਆਂ ਕਰਾਈ ਫਿਰਦੇ ਸੀ ਉਹ ਟੁੱਟੀਆਂ' - ਸੁਖਬੀਰ ਬਾਦਲ ਖਿਲਾਫ਼ ਜੰਮਕੇ ਭੜਾਸ ਕੱਢੀ
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022 ) ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਸੀਐਮ ਵਜੋਂ ਕਾਰਜਭਾਰ ਸਾਂਭ ਲਿਆ ਗਿਆ ਹੈ। ਅੱਜ ਪੰਜਾਬ ਦੇ ਨਵੇਂ ਵਿਧਾਇਕ ਨੂੰ ਆਪਣੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਸਹੁੰ ਚੁੱਕ ਸਮਾਗਮ ਮੌਕੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਗੋਲਡੀ ਕੰਬੋਜ ਦਾ ਆਪਣੀ ਜਿੱਤ ਨੂੰ ਲੈਕੇ ਪ੍ਰਤੀਕਰਮ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਗੋਲਡੀ ਨੇ ਕਿਹਾ ਕਿ ਉਹ ਜਿਹੜੇ ਪੱਕੀਆਂ ਰਜਿਸਟਰੀਆਂ ਕਰਵਾਈ ਫਿਰਦੇ ਸਨ ਉਹ ਟੁੱਟੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਅਤੇ ਆਮ ਲੋਕਾਂ ਸਮਰਥਨ ਨਾਲ ਸੰਭਵ ਹੋ ਸਕਿਆ ਹੈ।
Last Updated : Feb 3, 2023, 8:20 PM IST