ਭਾਰਤ, ਰੂਸ ਅਤੇ ਚੀਨ ਕੋਰੋਨਾ ਨਾਲ ਅਸਲ ਮੌਤਾਂ ਦੀ ਗਿਣਤੀ ਨਹੀਂ ਦਿੰਦੇ: ਟਰੰਪ - ਅਮਰੀਕੀ ਰਾਸ਼ਟਰਪਤੀ ਚੋਣਾਂ
🎬 Watch Now: Feature Video
ਕਲੀਵਲੈਂਡ: 3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਪਹਿਲੀ ਵਾਰ ਡੋਨਾਲਡ ਟਰੰਪ ਤੇ ਜੋ ਬਿਡੇਨ ਨੇ ਲਾਈਵ ਬਹਿਸ ਕੀਤੀ। ਇਸ ਦੌਰਾਨ ਡੈਮੋਕਰੇਟਿਕ ਵਿਰੋਧੀ ਜੋ ਬਿਡੇਨ ਨੇ ਕਿਹਾ ਕਿ ਟਰੰਪ ਕੋਲ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੋਈ ਪਲਾਨ ਨਹੀਂ ਹੈ, ਜਿਸ 'ਤੇ ਪ੍ਰਤੀਕਰਮ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਆਦਾ ਇਸ ਲਈ ਲੱਗਦੀ ਹੈ ਕਿਉਂਕਿ ਦੂਜੇ ਮੁਲਕ ਅਸਲ ਅੰਕੜਾ ਨਹੀਂ ਦੇ ਰਹੇ ਹਨ। “ਜਦੋਂ ਤੁਸੀਂ ਗਿਣਤੀ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਕਿ ਚੀਨ ਵਿਚ ਕਿੰਨੇ ਲੋਕ ਮਰੇ। ਤੁਹਾਨੂੰ ਨਹੀਂ ਪਤਾ ਕਿ ਰੂਸ ਵਿਚ ਕਿੰਨੇ ਲੋਕ ਮਰੇ। ਤੁਹਾਨੂੰ ਨਹੀਂ ਪਤਾ ਕਿ ਭਾਰਤ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ। ਉਹ ਤੁਹਾਨੂੰ ਬਿਲਕੁਲ ਸਹੀ ਗਿਣਤੀ ਨਹੀਂ ਦਿੰਦੇ", ਉਨ੍ਹਾਂ ਕਿਹਾ।