ਕੈਨੇਡਾ ਚੋਣਾਂ 2019: ਲਿਬਰਲ ਪਾਰਟੀ 4 ਸਾਲਾਂ ਵਿੱਚ ਫੇਲ੍ਹ ਸਾਬਿਤ ਹੋਈ ਹੈ: ਸਰਜੀਤ ਸਿੰਘ ਸਰਾਂ - ਕੈਨੇਡਾ ਚੋਣਾਂ 2019
🎬 Watch Now: Feature Video
ਸਰੀ: ਕੈਨੇਡਾ ਵਿੱਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹਨ ਜਿਸ ਵਿੱਚ ਹੁਣ ਥੋੜਾ ਸਮਾਂ ਹੀ ਬਚਿਆ ਹੈ। ਉਮੀਦਵਾਰਾਂ ਨੇ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਹੈ। ਈਟੀਵੀ ਭਾਰਤ ਨੇ ਸਰੀ ਸੈਂਟਰਲ ਤੋਂ ਐਨਡੀਪੀ ਉਮੀਦਵਾਰ ਸਰਜੀਤ ਸਿੰਘ ਸਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ। ਸਰਜੀਤ ਸਰਾਂ ਨੇ ਕਿਹਾ ਕਿ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਅਤੇ ਲੋਕ ਆਪਣਾ ਸਮਰਥਨ ਪਾਰਟੀ ਨੂੰ ਦੇ ਰਹੇ ਹਨ। ਸਰੀ ਵਿੱਚ ਐਨਡੀਪੀ ਦਾ ਜ਼ੋਰ ਹੈ ਤੇ ਲੋਕ ਹੁਣ ਬਦਲਾਅ ਲੈ ਕੇ ਆਉਣਾ ਚਾਹੁੰਦੇ ਹਨ। ਕੈਨੇਡਾ ਵਿੱਚ ਗੈਂਗ ਵਾਰ ਇੱਕ ਵੱਡਾ ਮੁੱਦਾ ਹੈ ਜਿਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਪਿਛਲੇ 4 ਸਾਲਾਂ ਵਿੱਚ ਫੇਲ੍ਹ ਸਾਬਤ ਹੋਈ ਹੈ, ਉਨ੍ਹਾਂ ਨੂੰ ਕੁੱਝ ਸਮਾਂ ਆਰਾਮ ਕਰਕੇ ਮੁੜ ਯਤਨ ਕਰਨਾ ਚਾਹੀਦਾ ਹੈ।