ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਦਿੱਤਾ ਅਸਤੀਫ਼ਾ - ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14747722-473-14747722-1647423708471.jpg)
ਬਠਿੰਡਾ:ਸੱਤਾ ਪਰਿਵਰਤਨ (power changed in punjab)ਦੇ ਨਾਲ ਹੀ ਰਾਸਜੀ ਸਮੀਕਰਣ ਬਦਲਣੇ ਸ਼ੁਰੂ ਹੋ ਗਏ (equation starts changing in punjab) ਹਨ। ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇਕੇ ਅੱਗਰਵਾਲ ਨੇ ਅਸਤੀਫਾ ਦੇ ਦਿੱਤਾ(bathinda improvement trust chairman resigns) ਹੈ ਤੇ ਆਪਣੀ ਹੀ ਕਾਂਗਰਸ ਸਰਕਾਰ ਦੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵਰਕਰਾਂ ਦੀ ਸੁਣਵਾਈ ਨਾ ਹੋਣ ਕਾਰਨ ਅੱਜ ਕਾਂਗਰਸ ਦੀ ਇਹ ਹਾਲਤ ਬਣ ਗਈ (congress pay no heed to workers)ਹੈ। ਅੱਗਰਵਾਲ ਨੇ ਕਿਹਾ ਕਿ ਸੱਤਾ ਪਰਿਵਰਤਨ ਹੋ ਚੁੱਕਿਆ ਹੈ ਭਾਵੇਂ ਉਨ੍ਹਾਂ ਦੇ ਅਹੁਦੇ ਦੀ ਚਾਰ ਸਾਲ ਦੀ ਮਿਆਦ ਸੀ ਅਤੇ ਇਹ ਅਹੁਦਾ ਉਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਬਖ਼ਸ਼ਿਆ ਸੀ (congress had placed aggarwal as chairman)। ਪੰਜਾਬ ਵਿੱਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਅੱਜ ਉਹ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਮਿਲੀ ਐਡੀ ਵੱਡੀ ਸ਼ਿਕਸਤ ਪਿੱਛੇ ਕਿਤੇ ਨਾ ਕਿਤੇ ਵਰਕਰਾਂ ਦੀ ਸੁਣਵਾਈ ਨਾ ਹੋਣਾ ਵੱਡਾ ਕਾਰਨ ਹੈ।
Last Updated : Feb 3, 2023, 8:19 PM IST