ਭਿਆਨਕ ਅੱਗ ’ਚ ਸੜ੍ਹੇ ਪਰਿਵਾਰ ਦੇ 4 ਪਸ਼ੂ, ਭੁੱਬਾਂ ਮਾਰਦੇ ਪੀੜਤਾਂ ਨੇ ਕਹੀਆਂ ਇਹ ਗੱਲਾਂ - Four animals of the family died due to fire at village Bandlehari in Rupnagar
🎬 Watch Now: Feature Video
ਰੂਪਨਗਰ: ਨੰਗਲ ਦੇ ਕਰੀਬੀ ਪਿੰਡ ਬੰਦਲੇਹੜੀ ਵਿਖੇ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ ਚਾਰ ਪਸ਼ੂ ਜਿੰਦਾ ਸੜ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਰਾਤ ਦੇ ਕਰੀਬ 10 ਵਜੇ ਇਹ ਘਟਨਾ ਵਾਪਰੀ। ਪੀੜਤ ਪਰਿਵਾਰ ਨੇ ਇਸ ਘਟਨਾ ਪਿੱਛੇ ਕਿਸੇ ਦੀ ਸਾਜ਼ਿਸ਼ ਦੱਸਿਆ ਹੈ। ਇਸ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸ ਨੇ ਮੁਸ਼ੱਕਤ ਬਾਅਦ ਅੱਗ ਉੱਪਰ ਕਾਬੂ ਪਾਇਆ। ਮੌਕੇ ਤੇ ਹੀ ਪੁਲਿਸ ਵੀ ਪਹੁੰਚੀ ਜਿਸਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਜਗ੍ਹਾ ਉੱਪਰ ਪਸ਼ੂਆਂ ਨੂੰ ਬੰਨ੍ਹਿਆ ਗਿਆ ਸੀ ਉਹ ਸ਼ਾਮਲਾਟ ਦੀ ਥਾਂ ਹੈ ਅਤੇ ਇਸ ਨੂੰ ਲੈਕੇ ਉਨ੍ਹਾਂ ਦਾ ਕਿਸੇ ਹੋਰ ਪਰਿਵਾਰ ਨਾਲ ਤਕਰਾਰ ਚੱਲ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:21 PM IST