ਜਾਣੋ ਕਿਸ ਸਿਤਾਰੇ ਨੇ ਸਿੱਧੂ ਦੇ ਹੱਕ 'ਚ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ - Sidhu Moosewala
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14483179-thumbnail-3x2-hty.jpg)
ਮਾਨਸਾ: ਪੰਜਾਬ ਦੇ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਿੱਥੇ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ।ਉਥੇ ਹੀ ਅੱਜ ਮਾਨਸਾ ਦੇ ਵਿਚ ਕਾਂਗਰਸੀ (Congress candidate) ਸ਼ੁਭਦੀਪ ਸਿੰਘ ਸਿੱਧੂ(Shubhdeep Singh Sidhu) (ਸਿੱਧੂ ਮੂਸੇਵਾਲਾ) ਦੇ ਹੱਕ ਵਿੱਚ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ (Actor Parmish Verma)ਵੱਲੋਂ ਸ਼ਹਿਰ ਦੇ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੋਰ ਟੂ ਡੋਰ ਪ੍ਰਚਾਰ (Door to door preaching) ਦੇ ਦੌਰਾਨ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ (Sidhu Moosewala) ਜੇਕਰ ਚੋਣ ਹਾਰ ਵੀ ਜਾਂਦੇ ਹਨ ਤਾਂ ਵੀ ਉਸਦਾ ਮਿਊਜ਼ੀਕ ਕੈਰੀਅਰ ਅਤੇ ਰਾਜਨੀਤੀ ਕੈਰੀਅਰ ਖ਼ਤਮ ਨਹੀਂ ਹੋਵੇਗਾ।ਸਿੱਧੂ ਮੂਸੇਵਾਲਾ (Sidhu Moosewala) ਜਦੋਂ ਗਾਇਕੀ ਦੇ ਸਿਖ਼ਰ ਤੇ ਸੀ ਤਾਂ ਉਸ ਨੇ ਉਸ ਨੂੰ ਹੋਲਡ ਤੇ ਰੱਖ ਕੇ ਰਾਜਨੀਤ ਨੂੰ ਚੁਣਿਆ ਜੋ ਕਿ ਇਕ ਬਹੁਤ ਵੱਡੀ ਗੱਲ ਹੈ। ਸਿੱਧੂ ਜੋ ਵੀ ਕੰਮ ਕਰਦਾ ਹੈ ਬਹੁਤ ਹੀ ਇਮਾਨਦਾਰੀ ਦੇ ਨਾਲ ਕਰਦਾ ਹੈ। ਚੋਣ ਪ੍ਰਚਾਰ (Election campaign) ਦੌਰਾਨ ਪਰਮੀਸ਼ ਵਰਮਾ ਨੇ ਅਦਾਕਾਰ ਦੀਪ ਸਿੱਧੂ ਦੀ ਮੌਤ ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਦੀਪ ਸਿੱਧੂ ਬੁੱਧੀਜੀਵੀ ਇਨਸਾਨ ਸਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਫ਼ਿਲਮ ਇੰਡਾਸਟਰੀ ਅਤੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
Last Updated : Feb 3, 2023, 8:16 PM IST