ਵੱਖਰੇ ਢੰਗ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ - The festival of Maha Shivaratri
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14613397-329-14613397-1646204405965.jpg)
ਅੰਮ੍ਰਿਤਸਰ: ਭਗਵਾਨ ਸ਼ਿਵ ਜੀ ਦੇ ਪਵਿੱਤਰ ਤਿਉਹਾਰ ਮਹਾਸ਼ਿਵਰਾਤਰੀ (Maha Shivaratri) ਨੂੰ ਅਜਨਾਲਾ ਵਿਖੇ ਵਿਲੱਖਣ ਢੰਗ ਨਾਲ ਮਨਾਇਆ ਜਾਦਾ ਹੈ। ਜਿੱਥੇ ਸ਼ਿਵ ਪਰਿਵਾਰ ਲੰਗਰ ਕਮੇਟੀ (Shiv Parivar Langar Committee) ਵੱਲੋਂ ਮਾਤਾ ਪਾਰਵਤੀ ਜੀ ਦਾ ਪਰਿਵਾਰ ਬਣ ਫ਼ਤਹਿਗੜ੍ਹ ਚੂੜੀਆਂ ਵਿਖੇ ਭਗਵਾਨ ਸ਼ਿਵ ਦੇ ਪਰਿਵਾਰ ਬਣ ਢੋਲ, ਨਤਾਸ਼ੀਆਂ ਨਾਲ ਸ਼ਗਨ ਲਗਾਉਣ ਜਾਂਦੇ ਹਨ। ਇਸ ਮੌਕੇ ਸ਼ਿਵ ਪਰਿਵਾਰ ਲੰਗਰ ਕਮੇਟੀ (Shiv Parivar Langar Committee) ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਪਾਰਵਤੀ ਜੀ ਦਾ ਪਰਿਵਾਰ ਬਣ ਭਗਵਾਨ ਸ਼ਿਵ ਨੂੰ ਫ਼ਤਹਿਗੜ੍ਹ ਚੂੜੀਆਂ ਵਿਖੇ ਸ਼ਗਨ ਲੈਕੇ ਜਾਇਆ ਜਾਂਦਾ ਹੈ। ਜਿੱਥੇ ਪ੍ਰਸਿੱਧ ਮੈਰਿਜ ਪੈਲੇਸ ਵਿੱਚ ਬਹੁਤ ਵੱਡਾ ਸਮਾਗਮ ਕੀਤਾ ਜਾਦਾ ਹੈ ਅਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।
Last Updated : Feb 3, 2023, 8:18 PM IST