ਮੁਕੇਰਿਆਂ 'ਚ ਚੀਤੇ ਦਾ ਖੌਫ਼, ਸਰਚ ਅਭਿਆਨ ਸ਼ੁਰੂ - ਸ਼ਹਿਮ ਦਾ ਮਾਹੌਲ
🎬 Watch Now: Feature Video
ਹੁੁਸ਼ਿਆਰਪੁਰ: ਹਲਕਾ ਮੁਕੇਰੀਆਂ ਦੇ ਰਿਹਾਸ਼ੀ ਇਲਾਕੇ 'ਚ ਚੀਤਾ ਦੇਖਿਆ ਗਿਆ ਹੈ। ਜਿਸ ਦੇ ਕਾਰਨ ਇਲਾਕੇ 'ਚ ਸ਼ਹਿਮ ਦਾ ਮਾਹੌਲ ਹੈ। ਇਸ ਚੀਤੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਸਵੇਰ ਤੋ ਲੈ ਕੇ ਘਰਾਂ ਦੇ ਬਾਹਰ ਘੁੰਮਦੇ ਚੀਤੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮੁਕੇਰੀਆਂ ਦੇ ਰਿਹਾਇਸੀ ਇਲਾਕੇ 'ਚ ਇਕ ਚੀਤਾ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਅਸੀ ਜੰਗਲਾਤ ਮਹਿਕਮੇ ਨਾਲ ਮਿਲ ਕੇ ਸਰਚ ਅਭਿਆਨ ਆਰੰਭ ਕਰ ਦਿੱਤਾ ਹੈ। ਦੂਜੇ ਪਾਸੇ ਜੰਗਲਾਤ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਚੀਤੇ ਨੂੰ ਫੜ ਲਿਆ ਜਾਵੇਗਾ।
Last Updated : Feb 3, 2023, 8:21 PM IST