ਮੰਗ ਪੱਤਰ ਲਏ ਬਿਨ੍ਹਾਂ ਜਾ ਰਹੇ ਡੀਸੀ ਨੂੰ ਕਿਸਾਨਾਂ ਨੇ ਪਾਇਆ ਘੇਰਾ ! - ਵਿਸ਼ਵਾਸਘਾਤ ਦਿਵਸ
🎬 Watch Now: Feature Video
ਗੁਰਦਾਸਪੁਰ: ਦੇਸ਼ ਚ ਕਿਸਾਨਾਂ ਨੇ ਰਹਿੰਦੀਆਂ ਨੂੰ ਮੰਗਾਂ ਨੂੰ ਮਨਵਾਉਣ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ਼ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਵੱਲੋਂ ਮੰਗਾਂ ਨੂੰ ਲੈਕੇ ਦੇਸ਼ ਵਿੱਚ ਡੀਸੀ ਦਫਤਰਾਂ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਡੀਸੀ ਨੂੰ ਮੰਗਾਂ ਸਬੰਧੀ ਦੇਸ਼ ਦੇ ਰਾਸ਼ਟਰਪਤੀ ਨਾਮ ਦਾ ਮੰਗ ਪੱਤਰ ਸੌਂਪਿਆ ਗਿਆ ਹੈ। ਇਸੇ ਦੇ ਚੱਲਦੇ ਗੁਰਦਾਸਪੁਰ ਦੇ ਮਿੰਨੀ ਸੈਕਟਰੀਏਟ ਕੰਪਲੈਕਸ ਵਿੱਚ ਉਸ ਵੇਲੇ ਮਾਹੌਲ ਤਨਾਅਪੂਰਨ ਬਣ ਗਿਆ ਜਦੋਂ ਵਿਸ਼ਵਾਸਘਾਤ ਦਿਵਸ ਦੇ ਤਹਿਤ ਆਪਣੀਆਂ ਮੰਗਾਂ ਲਈ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਆਏ ਕਿਸਾਨਾਂ ਨੂੰ ਡੀਸੀ ਗੁਰਦਾਸਪੁਰ ਨੇ ਨਜ਼ਰ ਅੰਦਾਜ਼ ਕੀਤਾ ਅਤੇ ਮੰਗ ਪੱਤਰ ਲਏ ਬਿਨਾਂ ਹੀ ਦਫ਼ਤਰ ਵਿੱਚੋਂ ਨਿਕਲ ਗਏ। ਡੀਸੀ ਗੁਰਦਾਸਪੁਰ ਦਾ ਤਰਕ ਇਹ ਸੀ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਕੀ ਉਹ ਮੰਗ ਪੱਤਰ ਦੇਣ ਆ ਰਹੇ ਹਨ। ਕਿਸਾਨਾਂ ਨੇ ਦਫਤਰ ਤੋਂ ਬਾਹਰ ਨਿਕਲ ਕੇ ਗੱਡੀ ਵਿੱਚ ਜਾ ਰਹੇ ਡੀਸੀ ਦੀ ਗੱਡੀ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਡੀ ਸੀ ਗੁਦਾਸਪੁਰ ਵੱਲੋਂ ਕਿਸਾਨਾਂ ਦਾ ਮੰਗ-ਪੱਤਰ ਲੈਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।
Last Updated : Feb 3, 2023, 8:20 PM IST