ਸ਼ਰਾਬ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਵੀ ਨਹੀਂ ਪਾਇਆ ਗਿਆ ਕਾਬੂ - ਫੇਜ਼ 1 ਵਿੱਚ ਸਥਿਤ ਇੱਕ ਸ਼ਰਾਬ ਫੈਕਟਰੀ ਵਿੱਚ ਅੱਗ ਲੱਗ
🎬 Watch Now: Feature Video
ਚੰਡੀਗੜ੍ਹ ਦੇ ਉਦਯੋਗਿਕ ਖੇਤਰ ਦੇ ਫੇਜ਼ 1 ਵਿੱਚ ਸਥਿਤ ਇੱਕ ਸ਼ਰਾਬ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਇਸ ਥਾਂ 'ਤੇ 8 ਤੋਂ 10 ਫਾਇਰ ਟੈਂਡਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਨਾਲ ਲੱਗਦੇ ਪਲਾਟਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਿਕ ਫੈਕਟਰੀ ਵਿੱਚੋਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਨੂੰ ਦੱਸ ਦੇਈਏ ਕਿ ਇਹ ਫੈਕਟਰੀ ਏਲਾਂਟੇ ਮਾਲ ਦੇ ਬਿਲਕੁਲ ਪਿੱਛੇ ਹੈ। ਸ਼ਰਾਬ ਫੈਕਟਰੀ 'ਚ ਅੱਗ ਅਜੇ ਵੀ ਧੁੱਖ ਰਹੀ ਹੈ। ਅੱਗ 'ਤੇ ਕਾਬੂ ਪਾਉਣ ਲਈ ਦੋ ਦਰਜਨ ਤੋਂ ਵੱਧ ਗੱਡੀਆਂ ਮੌਕੇ 'ਤੇ ਮੌਜੂਦ ਹਨ ਪਰ ਫਿਰ ਵੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਫੈਕਟਰੀ ਦੇ ਅੰਦਰ ਸ਼ਰਾਬ ਦੀਆਂ ਪੇਟੀਆਂ ਵੀ ਰੱਖੀਆਂ ਹੋਈਆਂ ਸਨ, ਜਿਸ ਕਾਰਨ ਅੱਗ ਲਗਾਤਾਰ ਬਲ ਰਹੀ ਹੈ ਅਤੇ ਪੂਰੀ ਤਰ੍ਹਾਂ ਬੁਝੀ ਨਹੀਂ ਹੈ। ਅੱਗ ਬੁਝਾਉਣ ਲਈ ਫਾਇਰ ਫਾਈਟਰਜ਼ ਕਰੀਬ 6 ਘੰਟੇ ਤੋਂ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਸਪਿਰਿਟ ਦੀਆਂ 8 ਤੋਂ 10 ਟੈਂਕੀਆਂ ਵੀ ਹਨ। ਜੇਕਰ ਇਨ੍ਹਾਂ 'ਚੋਂ ਕਿਸੇ ਵੀ ਟੈਂਕ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਮਾਰਤ ਦੇ ਡਿੱਗਣ ਦਾ ਖਤਰਾ ਬਣ ਜਾਵੇਗਾ। ਫਿਲਹਾਲ ਇਹ ਥਾਂ ਅਣਸੁਰੱਖਿਅਤ ਐਲਾਨ ਦਿੱਤੀ ਹੈ। ਮੌਕੇ 'ਤੇ ਪੰਚਕੂਲਾ, ਮੋਹਾਲੀ ਅਤੇ ਚੰਡੀਗੜ੍ਹ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ 'ਚ ਫਾਇਰ ਬ੍ਰਿਗੇਡ ਦੀਆਂ ਸਾਰੀਆਂ ਗੱਡੀਆਂ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਜੁਟੀਆਂ ਹੋਈਆਂ ਹਨ।
Last Updated : Feb 3, 2023, 8:30 PM IST