ਤੇਰਾ ਤੇਰਾ ਹੱਟੀ ਨੇ ਸ਼ੁਰੂ ਕੀਤਾ ਗਿਆ ਤੇਰਾ ਤੇਰਾ ਕਰਿਆਨਾ ਸਟੋਰ - ਕੋੋਰੋਨਾ ਦੇ ਸਕੰਟ
🎬 Watch Now: Feature Video
ਜਲੰਧਰ: ਸ਼ਹਿਰ ਵਿੱਚ ਕੋੋਰੋਨਾ ਦੇ ਸਕੰਟ ਦੌਰਾਨ ਇੱਕ ਨਵੇਕਲੀ ਪਹਿਲ ਤੇਰਾ ਤੇਰਾ ਹੱਟੀ ਦੇ ਰੂਪ ਵਿੱਚ ਵੇਖਣ ਨੂੂੰ ਮਿਲੀ ਹੈ। ਸ਼ਹਿਰ ਵਿੱਚ ਪਿਛਲੇ ਡੇਢ ਸਾਲ ਤੋਂ ਲੋਕਾਂ ਦੀ ਸੇਵਾ ਲਈ ਸ਼ੁਰੂ ਕੀਤੀ ਗਈ ਗੁਰੂ ਨਾਨਕ ਨਾਮਲੇਵਾ ਤੇਰਾ ਤੇਰਾ ਹੱਟੀ ਜੋ ਕਿ ਲੋੜਵੰਦ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰ ਉਨ੍ਹਾਂ ਨੂੰ ਹਰ ਚੀਜ਼ ਮੁਹੱਈਆ ਕਰਵਾਉਂਦੀ ਹੈ। ਇਨ੍ਹਾਂ ਵੱਲੋਂ ਤੇਰਾ ਤੇਰਾ ਹੱਟੀ ਤੋਂ ਹੀ ਕਰਿਆਨਾ ਸਟੋਰ ਸ਼ੁਰੂ ਕੀਤਾ ਗਿਆ ਹੈ ਜਿੱਥੇ ਕਿ ਥੋਕ ਰੇਟ 'ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਤੇਰਾ ਤੇਰਾ ਹੱਟੀ ਦੇ ਸੰਚਾਲਕ ਤਰਵਿੰਦਰ ਸਿੰਘ ਰਿੰਕੂ ਨੇ ਕਿਹਾ ਇਸ ਸਕੰਟ ਦੇ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਇਹ ਉਪਰਾਲਾ ਕੀਤਾ ਗਿਆ ਹੈ।